ਪੰਜਾਬ ਵਿੱਚ ਸਿੱਧੂ ਦੇ ਅਸਤੀਫੇ ਮਗਰੋਂ ਸਿਆਸਤ ਵਿੱਚ ਗਰਮੀ ਆਈ ਪਈ ਹੈ ਤੇ ਸਿਆਸੀ ਲੀਡਰ ਚੁਟਕੀਆਂ ਲੈ ਰਹੇ ਹਨ ਸੁਖਬੀਰ ਬਾਦਲ ਨੇ ਤਾਂ ਸਿੱਧੂ ਨੂੰ ਅਨਗਾਈਡਡ ਮਜਾਇਲ ਤੱਕ ਆਖ ਦਿੱਤਾ ਹੈ ਜਿਸ ਦਾ ਅਰਥ ਸਿੱਧੂ ਇੱਕ ਅਜਿਹਾ ਖਤਰਨਾਕ ਹਥਿਆਰ ਬਣ ਚੁੱਕਾ ਹੈ ਜਿਸ ਨੂੰ ਚਲਾਉਣ ਵਾਲਾ ਕੋਈ ਨਹੀਂ, ਇਹ ਹਥਿਆਰ ਦੁਸ਼ਮਣਾਂ ਤੇ ਡਿੱਗਣ ਦੀ ਬਜਾਏ ਆਪਿਣਆ ਤੇ ਹੀ ਹਮੇਸ਼ਾ ਡਿੱਗਦਾ ਦਿਖਾਈ ਦਿੰਦਾ ਹੈ।ਸਿੱਧੂ ਦੇ ਅਸਤੀਫੇ ਕਾਰਨ ਦਿੱਲੀ ਹਾਈਕਮਾਂਡ ਨਿਰਾਜ ਹੋ ਚੁੱਕੀ ਹੈ ਤੇ ਆਪ ਸਿੱਧੂ ਨਾਲ ਗੱਲ ਕਰਨ ਦੀ ਬਜਾਏ ਮੁੱਖ ਮੰਤਰੀ ਚੰਨੀ ਦੀ ਡਿਊਟੀ ਮਨਾਉਣ ਲਈ ਲਗਾ ਦਿੱਤੀ ਗਈ ਹੈ । ਸਿੱਧੂ ਦੇ ਕੁੱਝ ਥੋੜੇ ਸਮੇਂ ਤੋਂ ਜਿਆਦਾ ਨੇੜੇ ਹੋਏ ਮੰਤਰੀਆ ਵਿਚੋਂ ਰਜ਼ੀਆ ਸੁਲਤਾਨਾ ਨੇ ਆਪਣਾ ਅਸਤੀਫਾ ਚੰਨੀ ਨੂੰ ਭੇਜ ਦਿੱਤਾ ਹੈ ਤੇ ਹੋਰ ਕਈ ਲੋਕਾਂ ਵੱਲੋਂ ਅਸਤੀਫੇ ਦਿੱਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਦੋ ਹੋਰ ਮੰਤਰੀ ਆਪਣੇ ਅਸਤੀਫੇ ਦੇ ਸਕਦੇ ਹਨ । ਇਸ ਸਾਰੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਨੇ ਆਪਣੀ ਕੈਬਿਨੇਟ ਦੀ ਮੀਟਿੰਗ ਵੀ ਬਲਾਈ ਹੋਈ ਹੈ ਇਸ ਵਿਚੋਂ ਕੀ ਨਿਕਲ ਕੇ ਆਵੇਗਾ ਇਹ ਸਮਾਂ ਹੀ ਦੱਸੇਗਾ । ਸੁਣਨ ਵਿੱਚ ਆਇਆ ਸਿੱਧੂ ਤਿੰਨ ਨਿਯੁਕਤੀਆਂ ਨੂੰ ਲੈ ਕੇ ਨਿਰਾਜ ਹਨ । ਪਹਿਲੇ ਨੰਬਰ ਤੇ ਰਾਣਾ ਗੁਰਜੀਤ ਸਿੰਘ ਨੂੰ ਦੁਬਾਰਾ ਮੰਤਰੀ ਬਣਾਉਣਾ, ਦੂਜਾ ਕਾਰਨ ਆਈਪੀਐਸ ਸਹੋਤਾ ਨੂੰ ਡੀਜੀਪੀ ਬਣਾਉਣਾ ,ਤੀਜਾ ਕਾਰਨ ਐਡਵੋਕੇਟ ਜਨਰਲ ਦਿਓਲ ਨੂੰ ਬਣਾਉਣਾ ਹੈ।
PUNJAB




INDIA








WORLD









