ਹਰਿਆਣਾ ਵਿੱਚ ਪਿਛਲੇ ਦਿਨੀਂ ਏਲਨਾਬਾਦ ਵਿਧਾਨ ਸਭਾ ਸੀਟ ਤੇ ਚੋਣਾਂ ਹੋਇਆ ਸਨ। ਜਿਸ ਦਾ ਨਤੀਜਾ ਅੱਜ ਆ ਗਿਆ ਹੈ । ਇਹ ਸੀਟ ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰ ਅਭੈ ਚੌਟਾਲਾ ਨੇ 6708 ਵੋਟਾਂ ਦੇ ਫਰਕ ਜਿੱਤ ਲਈ ਹੈ । ਇਸ ਸੀਟ ਤੋਂ ਅਭੈ ਚੌਟਾਲਾ ਨੇ ਤਿੰਨ ਖੇਤੀ ਕਾਨੂੰਨ ਜੋ ਕੇਂਦਰ ਵੱਲੋਂ ਲਿਆਂਦੇ ਗਏ ਉਨ੍ਹਾਂ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਸੀ । ਅਭੈ ਚੌਟਾਲਾ ਨੂੰ ਕੁੱਲ 65897 ਵੋਟਾਂ ਮਿਲੀਆਂ, ਜਦਕਿ ਗੋਬਿੰਦ ਕਾਂਡਾ 59189 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ। ਕਾਂਗਰਸੀ ਉਮੀਦਵਾਰ ਪਵਨ ਬੈਨੀਵਾਲ ਸਿਰਫ਼ 20857 ਵੋਟਾਂ ਹੀ ਹਾਸਲ ਕਰ ਸਕੇ। ਇਸ ਸੀਟ ‘ਤੇ ਚੋਣ ਲੜ ਰਹੇ ਬਾਕੀ 16 ਉਮੀਦਵਾਰਾਂ ਦੀ ਵੀ ਜ਼ਮਾਨਤ ਵੀ ਜ਼ਬਤ ਹੋ ਗਈ ਹੈ।