ਲੰਘੇ ਦਿਨ ਮਾਨਸਾ ਦੀ ਅਦਾਲਤ ਵਿੱਚ ਇੱਕ ਕੈਦੀ ਵੱਲੋਂ ਆਪਣੇ ਉਪਰ ਹੁੰਦੇ ਤਸ਼ੱਦਦ ਦੀ ਕਹਾਣੀ ਜੱਜ ਸਾਹਮਣੇ ਗਏ ਸਨ । ਮਿਲੀ ਜਾਣਕਾਰੀ ਮੁਤਾਬਿਕ ਬਰਨਾਲਾ ਜੇਲ੍ਹ ਤੋਂ ਕੈਦੀ ਕਰਮਜੀਤ ਸਿੰਘ ਮਾਨਸਾ ਦੀ ਅਦਾਲਤ ਵਿੱਚ ਪੇਸ਼ੀ ਭੁਗਤਣ ਆਇਆ ਸੀ ।ਜੱਜ ਸਾਹਮਣੇ ਪੇਸ਼ੀ ਦੌਰਾਨ ਕਰਮਜੀਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਜੇਲ੍ਹ ਸੁਪਰਡੈਂਟ ਉਤੇ ਤਸ਼ੱਦਦ ਕਰਨ ਅਤੇ ਪਿਛੇ ਸਰੀਏ ਨਾਲ ਅਤਵਾਦੀ ਲਿਖਣ ਦੀ ਸਾਰੀ ਹਕੀਕਤ ਦੱਸ ਦਿੱਤੀ ।ਜਦੋਂ ਇਸ ਸਬੰਧੀ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨਾਲ ਕੈਦੀ ਵੱਲੋਂ ਦਿੱਤੀ ਸਟੇਟਮੈਂਟ ਬਾਰੇ ਪੁਛਿਆ ਤਾਂ ਉਸ ਨੇ ਦੱਸਿਆ ਕਰਮਜੀਤ ਸਿੰਘ ਇੱਕ ਅਪਰਾਧਿਕ ਕਿਸਮ ਦਾ ਵਿਆਕਤੀ ਹੈ ਇਸ ਤੇ 13 ਦੇ ਕਰੀਬ ਮੁਕੱਦਮੇ ਦਰਜ ਹਨ। ਇਸ ਕੋਲੋਂ ਕਈ ਵਾਰ ਜੇਲ੍ਹ ਵਿੱਚੋ ਮੋਬਾਈਲ ਵੀ ਬਰਾਮਦ ਕੀਤੇ ਹਨ ਤੇ ਹਮੇਸ਼ਾ ਜੇਲ੍ਹ ਦਾ ਮਾਹੌਲ ਖਰਾਬ ਕਰਦਾ ਰਹਿੰਦਾ ਹੈ। ਜਦੋਂ ਇਸ ਸਾਰੀ ਘਟਨਾ ਦਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਡੂੰਘਾਈ ਨਾਲ ਪੜਤਾਲ ਕਰਨ ਦੇ ਹੁਕਮ ਕਰ ਦਿੱਤੇ ਹਨ ।
ਸ. ਰੰਧਾਵਾ ਜਿਨ੍ਹਾਂ ਕੋਲ ਜੇਲ੍ਹ ਵਿਭਾਗ ਵੀ ਹੈ, ਨੇ ਏ.ਡੀ.ਜੀ.ਪੀ. (ਜੇਲ੍ਹਾਂ) ਨੂੰ ਇਸ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਦੀ ਦਾ ਮੈਡੀਕਲ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਏ.ਡੀ.ਜੀ.ਪੀ. (ਜੇਲ੍ਹਾਂ) ਪੀ ਕੇ ਸਿਨਹਾ ਨੇ ਅੱਗੇ ਦੱਸਿਆ ਕਿ ਡੀ.ਆਈ.ਜੀ. ਫ਼ਿਰੋਜ਼ਪੁਰ ਸਰਕਲ ਤਜਿੰਦਰ ਸਿੰਘ ਮੌੜ ਨੂੰ ਇਸ ਮਾਮਲੇ ਲਈ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ ਜੋ ਭਲਕੇ ਇਕ ਪੁਲਿਸ ਅਫਸਰ ਨੂੰ ਲੈ ਕੇ ਮੌਕੇ ਉਤੇ ਜਾ ਕੇ ਜਾਂਚ ਕਰਨਗੇ।
PUNJAB




INDIA








WORLD










