ਪੰਜਾਬ ਵਿੱਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਆਪੋ ਆਪਣੀਆਂ ਗੋਟੀਆ ਫਿੱਟ ਕਰਨ ਤੇ ਲੱਗੀਆਂ ਹੋਇਆ ਹਨ । ਆਮ ਆਦਮੀ ਪਾਰਟੀ ਵਿੱਚ ਸੀ ਐਮ ਚਿਹਰੇ ਨੂੰ ਲੈ ਕੇ ਪਾਰਟੀ ਅੰਦਰ ਚਰਚਾ ਹੋ ਰਹੀ ਹੈ ਤੇ ਕੁੱਝ ਵਿਧਾਇਕਾਂ ਵੱਲੋਂ ਭਗਵੰਤ ਮਾਨ ਨੂੰ ਸੀ ਐਮ ਚਿਹਰਾ ਐਲਾਨ ਕਰਨ ਲੈ ਕੇ ਅਰਵਿੰਦ ਕੇਜਰੀਵਾਲ ਤੇ ਦੁਬਾਅ ਬਣਾਉਣ ਦੀ ਕੋਸ਼ਿਸ਼ ਹੋ ਚੁੱਕੀ ਹੈ ਪਰ ਅਜੇ ਤੱਕ ਕੇਜਰੀਵਾਲ ਨੇ ਆਪਣੇ ਪੱਤੇ ਨਹੀਂ ਖੋਲ੍ਹੇ । ਮਿਲੀ ਜਾਣਕਾਰੀ ਮੁਤਾਬਿਕ ਫਿਲਮ ਐਕਟਰ ਸੋਨੂੰ ਨੇ ਸਿਆਸਤ ਵਿੱਚ ਆਉਣ ਦੇ ਸੰਕੇਤ ਦਿੱਤੇ ਹਨ । ਸੁਣਨ ਵਿੱਚ ਇਹ ਵੀ ਆਇਆ ਹੈ ਸੋਨੂੰ ਸੂਦ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਸੀ ਐਮ ਚਿਹਰਾ ਬਣਾਅ ਸਕਦੀ ਹੈ । ਸੋਨੂੰ ਸੂਦ ਨੇ ਨੇਤਾਵਾਂ ਨੂੰ ਨਸੀਹਤ ਦਿੰਦਿਆਂ ਆਖਿਆ ਜੇਕਰ ਤੁਸੀਂ ਚੋਣ ਮਨੋਰਥ ਵਿੱਚ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਦੇ ਤਾਂ ਅਸਤੀਫੇ ਦੇ ਕੇ ਉਨ੍ਹਾਂ ਆਗੂਆਂ ਨੂੰ ਘਰ ਬੈਠ ਜਾਣਾ ਚਾਹੀਦਾ ਹੈ ।
PUNJAB




INDIA








WORLD










