ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਹੋਣ ਵਾਲੀ ਕੈਬਿਨੇਟ ਮੀਟਿੰਗ ਕੈਂਸਲ ਕਰ ਦਿੱਤੀ ਹੈ ਤੇ ਇਹ ਮੀਟਿੰਗ ਕੱਲ ਐਤਵਾਰ 7 ਨਵੰਬਰ ਦਿਨ ਦੇ12-00 ਵਜੇ ਹੋਣ ਜਾ ਰਹੀ ਹੈ । ਇਹ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਗਿਆ ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ-1ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਕਿਸ ਏਜੰਡੇ ਤੇ ਹੋਣੀ ਹੈ ਇਹ ਨਹੀਂ ਦੱਸਿਆ ਗਿਆ । ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਲੰਘੇ ਦਿਨ ਇਹ ਸੰਕੇਤ ਦਿੱਤੇ ਗਏ ਸਨ ਕੇ ਹੋਣ ਵਾਲੀ ਕੈਬਿਨੇਟ ਮੀਟਿੰਗ ਵਿੱਚ ਡੀਜਲ ਅਤੇ ਪੈਟਰੋਲ ਤੋਂ ਵੈਟ ਘੱਟ ਕੀਤਾ ਜਾ ਸਕਦਾ ਹੈ । ਇਸ ਮੀਟਿੰਗ ਵਿੱਚ ਪੰਜਾਬ ਦੇ ਹੋਰ ਵੀ ਵੱਡੇ ਮੁੱਦਿਆਂ ਤੇ ਗੱਲਬਾਤ ਹੋ ਸਕਦੀ ਹੈ। ਦੱਸ ਦੇਈਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਮੀਟਿੰਗ ਕਰਕੇ ਪ੍ਰਧਾਨਾਗੀ ਤੋਂ ਦਿੱਤਾ ਹੋਇਆ ਅਸਤੀਫਾ ਵਾਪਸ ਲੈਣ ਦਾ ਐਲਾਨ ਕੀਤਾ ਤੇ ਨਾਲ ਹੀ ਚੰਨੀ ਸਰਕਾਰ ਤੇ ਸਵਾਲ ਖੜ੍ਹੇ ਕੀਤੇ । ਸਿੱਧੂ ਨੇ ਪ੍ਰੈਸ ਮੀਟਿੰਗ ਦੌਰਾਨ ਆਖਿਆ ਕੇ ਪੰਜਾਬ ਦੇ ਡੀਜੀਪੀ ਅਤੇ ਐਡਵੋਕੇਟ ਜਨਰਲ ਨੂੰ ਹਟਾਉਣ ਤੱਕ ਕਾਂਗਰਸ ਭਵਨ ਸਥਿਤ ਆਪਣੇ ਦਫਤਰ ਨਹੀਂ ਜਾਣਗੇ।ਸਿੱਧੂ ਨੇ ਇਹ ਵੀ ਆਖਿਆ ਅਸੀਂ 2022 ਦੀਆਂ ਚੋਣਾਂ ਵਿੱਚ 80 ਸੀਟਾਂ ਜਿੱਤ ਕੇ ਦੁਬਾਰਾ ਸਰਕਾਰ ਬਣਾਵਾਂਗੇ
PUNJAB




INDIA








WORLD










