ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸਵੇਰੇ ਫਰੀਦਕੋਟ ਜਿਲ੍ਹੇ ਦੇ ਬਰਗਾੜੀ ਦੇ ਨੇੜੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਜਿਥੇ ਸਿੱਧੂ ਨੇ ਅਰਦਾਸ ਕੀਤੀ । ਲੰਘੇ ਦਿਨ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਸਰਕਾਰ ਦੌਰਾਨ ਹੋਈਆਂ ਬੇਅਦਬੀ ਦਾ ਵਿਸ਼ੇਸ਼ ਜਿਕਰ ਕੀਤਾ ਸੀ ਤੇ ਚੰਨੀ ਸਰਕਾਰ ਤੇ ਨਿਸ਼ਾਨੇ ਵੀ ਸਾਦੇ ਸੀ ਤੇ ਆਖਿਆ ਸੀ ਬੇਅਦਬੀ ਕਰਨ ਵਾਲੇ ਅਤੇ ਗੋਲੀਆਂ ਚਲਵਾਉਣ ਤੇ ਢਿੱਲੀ ਕਰਵਾਈ ਨੂੰ ਲੈ ਕੇ ਨਿਰਾਜਗੀ ਦਿਖਾਈ ਸੀ । ਅੱਜ ਨਵਜੋਤ ਸਿੰਘ ਸਿੱਧੂ ਸਵੇਰੇ ਸਵੇਰੇ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਜਿਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਚੋਰੀ ਕੀਤਾ ਗਿਆ ਸੀ । ਉਥੇ ਉਨ੍ਹਾਂ ਅਰਦਾਸ ਕੀਤੀ ਕੇ ਜਿਨ੍ਹਾਂ ਨੇ ਇਹ ਮਾੜੇ ਕੰਮ ਕੀਤੇ ਉਨ੍ਹਾਂ ਨੂੰ ਪ੍ਰਮਾਤਮਾ ਤੋਂ ਮਿਸਾਲੀ ਸਜ਼ਾ ਮਿਲੇ ਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਜਾ ਮਿਲਦੀ ਰਹੇ
PUNJAB




INDIA








WORLD










