ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ । ਉਸ ਟਾਈਮ ਸਿਰਸੇ ਵਾਲੇ ਸਾਧ ਦਾ ਪੂਰਾ ਜੋਰ ਸੀ ਤੇ ਉਸ ਟਾਈਮ ਰਾਮ ਰਹੀਮ ਦੇ ਚੇਲਿਆਂ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਅੰਗ ਗਲੀਆਂ ਵਿੱਚ ਖਿਲਾਰ ਦਿੱਤੇ ਸੀ । ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਸਲ ਦੋਸ਼ੀਆਂ ਤੱਕ ਸਰਕਾਰ ਪਹੁੰਚ ਨਹੀ ਸਕੀ ਤੇ ਕੋਈ ਨਾ ਕੋਈ ਅੜਚਣ ਪੈਂਦੀ ਰਹਿੰਦੀ ਹੈ । ਪਿਛਲੇ ਦਿਨੀਂ ਫਰੀਦਕੋਟ ਅਦਾਲਤ ਨੇ ਰਾਮ ਰਹੀਮ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸੀ । ਫੇਰ ਅਦਾਲਤੀ ਚੱਕਰ ਪੈਣ ਕਾਰਨ ਹਾਈਕੋਰਟ ਨੇ ਰੋਕ ਲਾ ਦਿੱਤੀ ਸੀ ਤੇ ਸੁਨਾਰੀਆ ਜੇਲ੍ਹ ਜਾ ਕੇ ਪੁਛਗਿੱਛ ਕਰਨ ਦੇ ਹੁਕਮ ਕਰ ਦਿੱਤੇ ਸਨ
ਪੰਜਾਬ ਪੁਲਿਸ ਦੀ ਟੀਮ iG SPS ਪਰਮਾਰ ਦੀ ਅਗਵਾਈ ਵਿੱਚ ਸੁਨਾਰੀਆ ਜੇਲ੍ਹ ਜਾ ਕੇ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਵਿੱਚ ਪੁੱਛਗਿੱਛ ਕਰੇਗੀ
PUNJAB




INDIA








WORLD










