ਪਿਛਲੇ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਵਿੱਚ ਕੁਰਸੀ ਨੂੰ ਲੈ ਕੇ ਘਮਸਾਣ ਮੱਚਿਆ ਹੋਇਆ ਹੈ । ਅੱਜ ਕੱਲ ਪੰਜਾਬ ਦੀ ਸਿਆਸਤ ਦੋ ਨਾਮਾ ਦੇ ਦੁਆਲੇ ਹੀ ਘੁੰਮ ਰਹੀ ਹੈ । ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਦੂਜਾ ਨਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਨ੍ਹਾਂ ਦੋਨਾਂ ਲੀਡਰਾ ਵਿੱਚ ਆਪਸ ਵਿੱਚ ਤਾਲਮੇਲ ਬਣਦਾ ਨਜਰ ਨਹੀਂ ਆਉਂਦਾ। ਕਿਉਂਕਿ ਇਸ ਸਮੇਂ ਦੋ ਬੰਦਿਆਂ ਨੂੰ ਲੈ ਕੇ ਹਰ ਰੋਜ਼ ਨਵਜੋਤ ਸਿੰਘ ਸਿੱਧੂ ਵੱਲੋਂ ਬਿਆਨ ਦਾਗੇ ਜਾ ਰਹੇ ਹਨ। ਉਹ ਹੈ ਇੱਕ ਪੰਜਾਬ ਦਾ ਡੀਜੀਪੀ ਤੇ ਦੂਜਾ ਐਡਵੋਕੇਟ ਜਨਰਲ ਇਨ੍ਹਾਂ ਦੋਨਾਂ ਨੂੰ ਲੈ ਕੇ ਸਿੱਧੂ ਚੰਨੀ ਨਾਲ ਨਿਰਾਜ ਚੱਲ ਰਹੇ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਐਡਵੋਕੇਟ ਜਨਰਲ ਨੇ ਸਿੱਧੂ ਤੇ ਸਵਾਲ ਖੜ੍ਹੇ ਕੀਤੇ ਸੀ । ਜਿਸ ਦਾ ਜਵਾਬ ਅੱਜ ਸਿੱਧੂ ਨੇ ਟਵੀਟ ਕਰਕੇ ਦਿੱਤਾ ।
ਚੰਨੀ ਸਰਕਾਰ ‘ਤੇ ਨਿਸ਼ਾਨਾ ਵਿੰਨਦਿਆਂ ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਪੁੱਛਿਆ, ”ਸ੍ਰੀ ਏ.ਜੀ.-ਪੰਜਾਬ, ਇਨਸਾਫ਼ ਅੰਨ੍ਹਾ ਹੈ ਪਰ ਪੰਜਾਬ ਦੇ ਲੋਕ ਨਹੀਂ। ਸਾਡੀ ਕਾਂਗਰਸ ਪਾਰਟੀ ਬੇਅਦਬੀ ਮਾਮਲਿਆਂ ਵਿੱਚ ਨਿਆਂ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ, ਜਿਸ ਵਿੱਚ ਤੁਸੀਂ ਮੁੱਖ ਸਾਜ਼ਿਸ਼ਕਰਤਾਵਾਂ/ਦੋਸ਼ੀ ਵਿਅਕਤੀਆਂ ਲਈ ਹਾਈ ਕੋਰਟ ਵਿੱਚ ਪੇਸ਼ ਹੋਏ ਅਤੇ ਸਾਡੀ ਸਰਕਾਰ ਉੱਤੇ ਗੰਭੀਰ ਦੋਸ਼ ਲਾਏ।”
ਨਵਜੋਤ ਸਿੱਧੂ ਨੇ ਏਜੀ ਦਿਓਲ ਨੂੰ ਪੁੱਛਿਆ ਹੈ ਕਿ ਉਹ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਕੀ ਤੁਸੀ ਆਪਣੇ ਸਿਆਸੀ ਹਿਤਾਂ ਖਾਤਰ ਨਿਯੁਕਤ ਕਰਨ ਵਾਲਿਆਂ ਦੇ ਹਿਤਾਂ ਲਈ ਕੰਮ ਕਰ ਰਹੇ ਹੋ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਵੱਲੋਂ ਟਵਿੱਟਰ ਰਾਹੀਂ ਏਜੀ ਦਿਓਲ ਨੂੰ ਇਹ ਲਗਾਤਾਰ ਟਵੀਟਾਂ ਰਾਹੀਂ ਸਵਾਲ ਖੜੇ ਕੀਤੇ ਗਏ ਹਨ।
ਸਿੱਧੂ ਨੇ ਏਜੀ ਨੂੰ ਮੁਖਾਤਬ ਹੁੰਦਿਆਂ ਕਿਹਾ, ”ਤੁਸੀਂ ਦੋਸ਼ੀ ਲਈ ਪੇਸ਼ ਹੋਏ, ਹੁਣ ਰਾਜ ਦੀ ਨੁਮਾਇੰਦਗੀ ਕਰ ਰਹੇ ਹੋ ਅਤੇ ਬਹੁਤ ਜਲਦੀ ਤੁਸੀਂ ਜੱਜ ਦੇ ਤੌਰ ‘ਤੇ ਤਰੱਕੀ ਦੀ ਮੰਗ ਕਰੋਗੇ ਤਾਂ ਜੋ ਤੁਸੀਂ ਇਸ ਕੇਸ ਦਾ ਫੈਸਲਾ ਕਰ ਸਕੋ। ਸਭ ਤੋਂ ਉੱਚੇ ਕਾਨੂੰਨ ਅਧਿਕਾਰੀ ਹੋਣ ਦੇ ਨਾਤੇ, ਤੁਹਾਡਾ ਧਿਆਨ ਰਾਜਨੀਤੀ ਅਤੇ ਰਾਜਨੀਤਿਕ ਲਾਭਾਂ ‘ਤੇ ਹੈ।”
ਉਨ੍ਹਾਂ ਏਜੀ ਨੂੰ ਕਿਹਾ, ”ਸਿਆਸਤ ਨੂੰ ਸਿਆਸਤਦਾਨਾਂ ‘ਤੇ ਛੱਡੋ ਅਤੇ ਆਪਣੀ ਨਿੱਜੀ ਜ਼ਮੀਰ, ਇਮਾਨਦਾਰੀ ਅਤੇ ਪੇਸ਼ੇਵਰ ਨੈਤਿਕਤਾ ‘ਤੇ ਧਿਆਨ ਕੇਂਦਰਤ ਕਰੋ, ਜਿਸ ਦੀ ਤੁਹਾਡੀ ਨੌਕਰੀ ਦੀ ਲੋੜ ਹੈ।”
ਏਜੀ ਦਿਓਲ ਰਾਹੀਂ ਚੰਨੀ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਸਿੱਧੂ ਨੇ ਪੁੱਛਿਆ, ”ਕੀ ਤੁਸੀਂ ਉਨ੍ਹਾਂ ਲੋਕਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹੋ, ਜਿਨ੍ਹਾਂ ਨੇ ਤੁਹਾਨੂੰ ਇਸ ਸੰਵਿਧਾਨਕ ਅਹੁਦੇ ‘ਤੇ ਨਿਯੁਕਤ ਕੀਤਾ ਹੈ ਅਤੇ ਆਪਣੇ ਸਿਆਸੀ ਫਾਇਦੇ ਦੀ ਪੂਰਤੀ ਕਰ ਰਹੇ ਹੋ? ਕੀ ਤੁਸੀਂ ਸਰਕਾਰ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ ਬੇਅਦਬੀ ਦੇ ਮਾਮਲਿਆਂ ਵਿੱਚ ਤੁਹਾਡੇ ਦੁਆਰਾ ਜਾਂ ਕਿਸੇ ਹੋਰ ਉਲਟ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵੇ?”
ਸਿੱਧੂ ਨੇ ਏਪੀਐਸ ਦਿਓਲ ਵੱਲੋਂ ਬੀਤੇ ਦਿਨੀ ਸ਼ਬਦੀ ਹਮਲੇ ਦਾ ਵੀ ਜਵਾਬ ਦਿੱਦਾ ਹੈ। ਸਿੱਧੂ ਨੇ ਏਜੀ ਨੂੰ ਜਵਾਬ ਦਿੱਤਾ ਕਿ ਬੇਅਦਬੀ ਮਾਮਲੇ ਵਿੱਚ ਮੈਂ ਨਹੀਂ ਸਗੋਂ ਤੁਸੀ ਗਲਤ ਜਾਣਕਾਰੀ ਫੈਲਾਅ ਰਹੇ ਹੋ। ਏਜੀ ਨੂੰ ਮੁਖਤਾਬ ਹੁੰਦਿਆਂ ਸਿੱਧੂ ਨੇ ਕਿਹਾ ਕਿ ਬੇਅਦਬੀ ਮਾਮਲੇ ਦੇ ਦੋਸ਼ੀਆਂ ਦੀ ਪੈਰਵੀ ਮੈਂ ਨਹੀਂ ਸਗੋਂ ਤੁਸੀ ਕਰ ਕੀਤੀ ਹੈ ਅਤੇ ਹੁਣ ਸਰਕਾਰ ਵੱਲੋਂ ਪੈਰਵੀ ਕਰ ਰਹੇ ਹੋ।
ਸਿੱਧੂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਨੈਤਿਕਤਾ ਇਸ ਬਾਰੇ ਹੈ ਕਿ ਚੀਜ਼ਾਂ ਕਿਵੇਂ ਹੋਣੀਆਂ ਚਾਹੀਦੀਆਂ ਹਨ, ਨਾ ਕਿ ਚੀਜ਼ਾਂ ਦੇ ਤਰੀਕੇ ਬਾਰੇ। ਨੈਤਿਕ ਲੋਕ ਅਕਸਰ ਕਾਨੂੰਨ ਦੀ ਲੋੜ ਤੋਂ ਵੱਧ ਅਤੇ ਇਸਦੀ ਇਜਾਜ਼ਤ ਤੋਂ ਘੱਟ ਕਰਦੇ ਹਨ। ਜਦੋਂ ਨੈਤਿਕਤਾ ਦੀ ਗੱਲ ਆਉਂਦੀ ਹੈ, ਤਾਂ ਮਨੋਰਥ ਬਹੁਤ ਮਹੱਤਵਪੂਰਨ ਹੁੰਦਾ ਹੈ।
ਏਜੀ ਨੂੰ ਜਵਾਬ ਵਿੱਚ ਸਿੱਧੂ ਨੇ ਕਿਹਾ, ”ਚਰਿੱਤਰ ਵਾਲਾ ਵਿਅਕਤੀ ਸਹੀ ਉਦੇਸ਼ ਨਾਲ ਸਹੀ ਕਾਰਨ ਲਈ ਸਹੀ ਕੰਮ ਕਰਦਾ ਹੈ। ਤੁਹਾਡੀ ਨਿਮਰਤਾ ਨਿਆਂ ਨੂੰ ਯਕੀਨੀ ਬਣਾਉਣ ਦੀ ਬਜਾਏ ਸਪੱਸ਼ਟ ਤੌਰ ‘ਤੇ ਵਿਗਾੜ ਰਹੀ ਹੈ।”
PUNJAB




INDIA








WORLD









