ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਘਮਸਾਣ ਖਤਮ ਨਹੀਂ ਹੋ ਰਿਹਾ । ਅੱਜ ਫਿਰ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਚੰਨੀ ਤੇ ਸ਼ਬਦਾਂ ਦੇ ਤੀਰ ਛੱਡ ਦਿੱਤੇ । ਇਥੋਂ ਤੱਕ ਆਖ ਦਿੱਤਾ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਉਸ ਦਾ ਕੋਈ ਹੱਥ ਨਹੀਂ ।
ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸਿੱਧੂ ਨੇ ਆਪਣੀ ਹੀ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।ਸਿੱਧੂ ਨੇ ਕਿਹਾ ਕਿ ਨਵੀ ਸਰਕਾਰ ਨੇ ਹੁਣ ਤੱਕ ਹਾਈਕੋਰਟ ‘ਚ ਇੱਕ SLP ਵੀ ਨਹੀਂ ਪਾਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿੰਨਾ ਕਿ ਟਾਈਮ ਲਗਣਾ ਸਮਾਂ ਆਖਿਰ ਸਰਕਾਰ ਨੂੰ ਕਿਸ ਦਾ ਡਰ ਹੈ ? ਸਿੱਧੂ ਨੇ ਐਡਵੋਕੇਟ ਜਨਰਲ ਤੇ ਡੀਜੀਪੀ ਦੀ ਕਾਰਗੁਜ਼ਾਰੀ ਨੂੰ ਵੀ ਸ਼ੱਕੀ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਸਿੱਧੂ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਬਲੈਂਕੇਟ ਬੇਲ ਦਾ ਵੀ ਮੁੱਦਾ ਚੱਕਿਆ ਹੈ। ਸਿੱਧੂ ਨੇ ਕਿਹਾ ਕਿ ਹੁਣ ਤੱਕ ਬਲੈਂਕੇਟ ਬੇਲ ਖਿਲਾਫ ਪਟੀਸ਼ਨ ਕਿਉਂ ਨਹੀਂ ਪਾਈ ਗਈ ਹੈ।
ਸਿੱਧੂ ਨੇ ਕਿਹਾ ਕਿ ਕੋਰਟ ਨੇ ਛੇ ਮਹੀਨਿਆਂ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ, ਪਰ ਛੇ ਮਹੀਨਿਆਂ ਤੋਂ ਇੱਕ ਦਿਨ ਉੱਪਰ ਹੋ ਗਿਆ ਹੈ। ਅੱਜ ਤੱਕ ਨਹੀਂ ਪਤਾ ਰਿਪੋਰਟ ਕਿੱਥੇ ਹੈ।
PUNJAB




INDIA








WORLD










