ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਸਾਰੀਆ ਪਾਰਟੀਆਂ ਹਰ ਵਰਗ ਨੂੰ ਆਪਣੇ ਨਾਲ ਜੋੜਨ ਲਈ ਹਰ ਹੱਥ ਕੰਢਾ ਅਪਣਾਅ ਰਹੀਆਂ ਹਨ । ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਲੀਡਰਾਂ ਨੂੰ ਨਾਲ ਲੈ ਕੇ ਸਾਲਾਸਰ ਰਾਜਸਥਾਨ ਬੱਸ ਰਾਹੀਂ ਗਏ । ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਪਹੁੰਚ ਗਏ ਤੇ ਇਸ ਨੂੰ ਲੈ ਕੇ ਮਜੀਠੀਆ ਨੇ ਵੀ ਸ਼ਬਦੀ ਹਮਲਾ ਕੀਤਾ । ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਣ ਤੇ ਅਰਦਾਸ ਕੀਤੀ ਤੇ ਕਿਹਾ ਕੇ ਸਿੱਧੂ ਕਰਤਾਰਪੁਰ ਸਾਹਿਬ ਦੇ ਨਾਅ ਤੇ ਡਰਾਮੇਬਾਜ਼ੀ ਕਰ ਰਿਹਾ ਹੈ । ਸਿੱਧੂ ਦੂਰਬੀਨ ਨਾਲ ਵੇਖਣ ਦੀ ਨੋਟੰਕੀ ਕਰ ਰਿਹਾ ਹੈ ਤੇ ਉਸ ਦੇ ਸਾਥੀ ਵੀ ਉਸ ਦਾ ਸਾਥ ਦੇ ਰਹੇ ਹਨ ।
ਮਜੀਠੀਆ ਨੇ ਕਿਹਾ ਕਿ ਸਿੱਧੂ, ਰਾਧੇ ਮਾਂ, ਆਸਾਰਾਮ ਅਤੇ ਰਾਮ ਰਹੀਮ ਦਾ ਡਾਕੀਆ ਹੈ, ਗੁਰੂ ਸਾਹਿਬ ਦਾ ਨਹੀਂ। ਉਨ੍ਹਾਂ ਕਿਹਾ ਕਿ ‘ਠੋਕੋ ਤਾਲੀ’ ਆਈਐਸਆਈ (ਪਾਕਿਸਤਾਨ ਦੀ ਖੁਫੀਆ ਏਜੰਸੀ) ਅਤੇ ਪੰਜਾਬ ਸਰਕਾਰ ਕੇਂਦਰ ਨਾਲ ਗੱਲਬਾਤ ਕਰਨ ਤਾਂ ਕੋਰੀਡੋਰ ਖੁੱਲ੍ਹ ਸਕਦਾ ਹੈ।
ਮੰਗਲਵਾਰ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਵੇਖਣ ਗਏ ਸਿੱਧੂ ਅਤੇ ਉਸਦੇ ਸਾਥੀਆਂ ਦਾ ਡਰਾਮਾ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ, ਜਿਵੇਂ ਕਪਿਲ ਸ਼ਰਮਾ ਦਾ ਸ਼ੋਅ ਚੱਲ ਰਿਹਾ ਹੋਵੇ।
ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਦਾ ਨਵਾਂ ਚਿਹਰਾ ਮਿਲ ਗਿਆ ਹੈ ਅਤੇ ਉਹ ‘ਠੋਕੋ ਤਾਲੀ’ ਹੋ ਸਕਦਾ ਹੈ। ਜੇਕਰ ਸਿੱਧੂ, ਆਪ ਵਿੱਚ ਗਿਆ ਤਾਂ ਉਥੇ ਵੀ ਜ਼ਿਆਦਾ ਦੇਰ ਟਿਕਣ ਵਾਲਾ ਨਹੀਂ ਹੈ।
ਸਾਬਕਾ ਮੰਤਰੀ ਨੇ ਡੇਰਾ ਬਾਬਾ ਨਾਨਕ ਦੀ ਵਾਇਰਲ ਹੋਈ ਵੀਡੀਓ ‘ਤੇ ਸਿੱਧੂ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਮਨਦੀਪ ਸਮੇਤ ਉਨ੍ਹਾਂ ਦੇ ਸਾਥੀਆਂ ਨੂੰ ਪਾਕਿਸਤਾਨ ਤੋਂ ਕੀਰਤਨ ਦੀ ਆਵਾਜ਼ ਆਉਣ ਦੀ ਗੱਲ ਆਖਦਿਆਂ ਕਿਹਾ ਕਿ ਚਮਚੀ ਮਾਰਨ ਦੀ ਵੀ ਕੋਈ ਹੱਦ ਹੁੰਦੀ ਹੈ।
PUNJAB




INDIA








WORLD










