ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਲਗਾਤਾਰ ਚੰਨੀ ਸਰਕਾਰ ਨਾਲ ਇਸ ਲਈ ਨਿਰਾਜ ਹਨ ਕੇ ਚੰਨੀ ਵੱਲੋਂ ਡੀਜੀਪੀ ਤੇ ਐਡਵੋਕੇਟ ਜਨਰਲ ਨੂੰ ਕਿਉਂ ਨੀ ਹਟਾਇਆ ਗਿਆ । ਸਿੱਧੂ ਹਰ ਰੋਜ਼ ਇਸ ਨੂੰ ਲੈ ਕੇ ਟਵੀਟ ਕਰਦੇ ਹਨ ਤੇ ਪ੍ਰੈਸ ਮੀਟਿੰਗਾਂ ਰਹੀ ਚੰਨੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਰਹਿੰਦੇ ਹਨ । ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਪੰਜਾਬ ਵਿੱਚ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਤੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਬਦਲਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਮੁੱਦੇ ਨੂੰ ਲੈ ਕੇ ਅੱਜ ਕੈਬਨਿਟ ਬੈਠਕ ‘ਚ ਚਰਚਾ ਹੋ ਸਕਦੀ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ AG ਤੇ DGP ਖਿਲਾਫ਼ ਮੋਰਚਾ ਖੋਲ੍ਹਿਆ ਸੀ। ਸਿੱਧੂ ਨੇ ਕੱਲ੍ਹ ਕਿਹਾ ਸੀ, ‘ਜਾਂ ਦੋ ਅਫ਼ਸਰ ਰਹਿਣਗੇ ਜਾਂ PPCC ਪ੍ਰਧਾਨ’