ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਫੇਰ ਕੈਬਿਨੇਟ ਮੀਟਿੰਗ ਕਰਕੇ ਵੱਡੇ ਫੈਸਲੇ ਲਾਏ ਹਨ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਮੰਗ ਮੁਤਾਬਿਕ ਐਡਵੋਕੇਟ ਜਨਰਲ ਨੂੰ ਹਟਾਅ ਕੇ ਹੋਰ ਕਿਸੇ ਨੂੰ ਲਾਇਆ ਜਾਵੇਗਾ । ਪਿਛਲੇ ਦਿਨੀਂ ਐਡਵੋਕੇਟ ਜਨਰਲ ਦਿਓਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਹ ਅੱਜ ਕੈਬਿਨੇਟ ਮੀਟਿੰਗ ਵਿੱਚ ਮਨਜੂਰ ਕਰ ਲਿਆ ਗਿਆ ਹੈ ਇਸ ਦੇ ਨਾਲ ਹੀ ਨਵਾਂ ਡੀਜੀਪੀ ਲਾਉਣ ਲਈ ਪਹਿਲਾਂ ਹੀ ਪੈਨਲ ਭੇਜਿਆ ਗਿਆ ਹੈ ਤੇ ਜਲਦੀ ਹੀ ਨਵਾਂ ਡੀਜੀਪੀ ਲੱਗ ਜਾਵੇਗਾ । ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ ਇਸ ਤੋਂ ਇਲਾਵਾ ਘੱਟੋ-ਘੱਟ ਉਜਰਤ ਵਧਾਉਣ ਦਾ ਫੈਸਲਾ ਕੀਤਾ ਹੈ। ਹਰ ਦਰਿਆ ਤੋਂ ਰੇਤੇ ਦਾ ਰੇਟ 5 ਰੁਪਏ 50 ਪੈਸੇ ਹੋਵੇਗਾ।
ਕੋਈ ਵੀ ਕਿਸਾਨ ਆਪਣੇ ਖੇਤ ਤੋਂ 3 ਫੁੱਟ ਤੱਕ ਮਿੱਟੀ ਚੁੱਕਵਾ ਸਕਦਾ ਹੈ, ਕੋਈ ਰਾਇਲਟੀ ਨਹੀਂ ਲਈ ਜਾਵੇਗੀ।ਇੱਟ ਭੱਠੇ ਨੂੰ ਮਾਈਨਿੰਗ ਨੀਤੀ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਗਿਆ ਹੈ।
PUNJAB




INDIA








WORLD










