ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਸਿਆਸੀ ਪਾਰਟੀਆਂ ਆਪਣੇ ਆਪਣੇ ਹਿਸਾਬ ਨਾਲ ਲੋਕਾਂ ਨੂੰ ਭਰਮਾਉਣ ਲਈ ਵੱਡੇ ਵੱਡੇ ਜਿਥੇ ਐਲਾਨ ਕਰ ਰਹੀਆਂ ਹਨ ਉਥੇ ਪਾਰਟੀਆਂ ਵਿੱਚ ਉਥਲ ਪੁਥਲ ਮੱਚ ਗਈ ਹੈ । ਪਿਛਲੇ ਦਿਨ ਆਮ ਆਦਮੀ ਪਾਰਟੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਪਾਰਟੀ ਛੱਡ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਸੀ । ਜਿਸ ਤੋਂ ਬਾਅਦ ਪਾਰਟੀ ਵਿੱਚ ਹਫੜਾ ਦਫੜੀ ਮੱਚ ਗਈ ਸੀ । ਪਿਛਲੇ ਦਿਨੀਂ ਸੋਨੂੰ ਸੂਦ ਨੂੰ ਲੈ ਕੇ ਇਹ ਖਬਰਾਂ ਆਈਆਂ ਸ਼ਨ ਕਿ ਸੋਨੂੰ ਸੂਦ ਆਮ ਆਦਮੀ ਦੇ ਸੀਐਮ ਚਿਹਰਾ ਹੋ ਸਕਦੇ ਹਨ ਤੇ ਜਲਦ ਹੀ ਪਾਰਟੀ ਵਿਚ ਸ਼ਾਮਿਲ ਹੋਣਗੇ। ਇਨ੍ਹਾਂ ਖਬਰਾਂ ਤੋਂ ਬਾਅਦ ਆਮ ਆਦਮੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ 14 ਨਵੰਬਰ ਨੂੰ ਮੋਗਾ ਪਹੁੰਚਣਗੇ । ਪਰ ਅੱਜ ਆਪ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਨੇ ਅਰਵਿੰਦ ਕੇਜਰੀਵਾਲ ਦਾ ਦੌਰਾ ਰੱਦ ਹੋਣ ਦੀ ਜਾਣਕਾਰੀ ਪ੍ਰੈਸ ਨੂੰ ਦਿੱਤੀ ਹੈ । ਨਵਦੀਪ ਦੇ ਮੁਤਾਬਿਕ ਅਰਵਿੰਦ ਕੇਜਰੀਵਾਲ ਹੁਣ 18 ਨਵੰਬਰ ਨੂੰ ਮੋਗਾ ਦੌਰੇ ਤੇ ਆਉਣਗੇ । ਸੂਤਰਾਂ ਮੁਤਾਬਕ ਅਰਵਿੰਦ ਕੇਜਰੀਵਾਲ ਮੋਗਾ ਦੌਰਾ ਰੱਦ ਹੋਣ ਕਾਰਨ ਹੈ ਰੁਪਿੰਦਰ ਰੂਬੀ ਦਾ ਅਚਾਨਕ ਪਾਰਟੀ ਛੱਡ ਕਾਂਗਰਸ ਵਿੱਚ ਸ਼ਾਮਿਲ ਹੋਣਾ । ਜੋ ਚਰਚਾ ਸੋਨੂੰ ਸੂਦ ਦੀ ਪਾਰਟੀ ਸ਼ਾਮਲ ਹੋਣ ਦੀ ਹੋ ਰਹੀ ਉਸ ਚਰਚਾ ਨੂੰ ਬੰਦ ਕਰਦਿਆਂ ਸਪਸ਼ਟ
ਇਸ ਚਰਚਾ ਉੱਪਰ ਲਗਾਮ ਲਾਉਂਦਿਆਂ ਸੋਨੂੰ ਸੂਦ ਨੇ ਸਪਸ਼ਟ ਕੀਤਾ ਹੈ ਕਿ ਉਹ ਸਿਆਸਤ ਵਿੱਚ ਨਹੀਂ ਆ ਰਹੇ। ਅੰਗਰੇਜ਼ੀ ਅਖਬਾਰ ‘ਦ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਅਦਾਕਾਰ ਸੋਨੂੰ ਸੂਦ ਮੋਗਾ ਦੌਰੇ ‘ਤੇ ਕੇਜਰੀਵਾਲ ਨਾਲ ਮੁਲਾਕਾਤ ਨਹੀਂ ਕਰਨਗੇ। ਸੋਨੂੰ ਸੂਦ ਨੇ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ‘ਚ ਉਨ੍ਹਾਂ ਦੇ ਰਾਜਨੀਤੀ ‘ਚ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ।
ਸੋਨੂੰ ਸੂਦ ਨੇ ਕਿਹਾ ਕਿ ‘ਮੇਰਾ ਰਾਜਨੀਤੀ ‘ਚ ਆਉਣ ਦਾ ਕੋਈ ਇਰਾਦਾ ਨਹੀਂ। ਮੇਰੀ ਤਰਜੀਹ ਫਿਲਮਾਂ ‘ਚ ਕੰਮ ਕਰਨਾ ਹੈ। ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਸੋਨੂੰ ਸੂਦ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੇ ਸਨ। ਇਸ ਤੋਂ ਬਾਅਦ ਸੋਨੂੰ ਸੂਦ ਦੇ ਰਾਜਨੀਤੀ ਵਿੱਚ ਆਉਣ ਦੀਆਂ ਖਬਰਾਂ ਤੇਜ਼ ਹੋ ਗਈਆਂ।
PUNJAB




INDIA








WORLD










