ਫ਼ਿਰੋਜ਼ਪੁਰ ਅਕਾਲੀ ਦਲ ਅਤੇ ਕਿਸਾਨਾਂ ਵਿਚਕਾਰ ਹੋਈ ਘਟਨਾ ਤੋਂ ਬਾਅਦ ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਪੰਜਾਬ ਪੁਲਿਸ ਨੇ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਦੇਵ ਨੋਨੀ ਮਾਨ ਅਤੇ ਉਸਦੇ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਕੇਸ ਫਿਰੋਜ਼ਪੁਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਮਾਮਲੇ ‘ਤੇ ਵਰਦੇਵ ਸਿੰਘ ਮਾਨ ਨੇ ਨਿਜੀ ਚੈਨਲ ‘ਤੇ ਲਾਈਵ ਹੋ ਕੇ ਆਪਣਾ ਕਸੂਰ ਮੰਨਦੇ ਹੋਏ ਕਿਹਾ ਕਿ ਹਾਂ ਉਸ ਨੇ ਹੀ ਗੋਲੀ ਚਲਾਈ ਸੀ, ਪਰੰਤੂ ਬਚਾਅ ਵਿੱਚ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਫਿਰੋਜ਼ਪੁਰ ‘ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫ਼ਿਰੋਜ਼ਪੁਰ ਫੇਰੀ ਦੌਰਾਨ ਵੱਡਾ ਹੰਗਾਮਾ ਹੋਇਆ ਸੀ। ਇਸ ਦੌਰਾਨ ਅਕਾਲੀ ਦਲ ਆਗੂ ਵਰਦੇਵ ਸਿੰਘ ਨੋਨੀ ਮਾਨ ਨੇ ਇੱਕ ਕਿਸਾਨ ਆਗੂ ਤੇ ਕੁਝ ਅਣਪਛਾਤਿਆਂ ਉਤੇ ਦੋਸ਼ ਲਾਏ ਹਨ ਕਿ ਉਨ੍ਹਾਂ ਦੀ ਗੱਡੀ ‘ਤੇ ਹਮਲਾ ਕਰ ਕੇ ਭੰਨ ਤੋੜ ਤੇ ਫਾਇਰਿੰਗ ਕੀਤੀ ਹੈ। ਮਾਮਲੇ ਵਿੱਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਅਕਾਲੀ ਆਗੂ ਦੀ ਗੱਡੀ ਦੇ ਬੋਨਟ ਉਤੇ ਕੁਝ ਕਿਸਾਨ ਚੜ੍ਹੇ ਹਨ ਪਰ ਇਸ ਦੇ ਬਾਵਜੂਦ ਅਕਾਲੀ ਆਗੂ ਗੱਡੀ ਭਜਾ ਕੇ ਲੈ ਗਏ। ਜਿਸ ਦੌਰਾਨ ਇਕ ਕਿਸਾਨ ਜ਼ਖਮੀ ਵੀ ਹੋਇਆ ਹੈ।
ਗੱਲਬਾਤ ਦੌਰਾਨ ਵਰਦੇਵ ਸਿੰਘ ਨੇ ਕਿਹਾ ਕਿ ਫਿਰੋਜ਼ਪੁਰ ਘਟਨਾ ਵਿੱਚ ਜਿਹੜੀ ਵੀਡੀਓ/ਤਸਵੀਰ ਸਾਹਮਣੇ ਆਈ ਹੈ, ਉਸ ਵਿੱਚ ਉਹ ਆਪ ਹੀ ਹੈ, ਪਰ ਉਸ ਨੇ ਆਪਣੇ ਬਚਾਅ ਵਿੱਚ ਗੋਲੀ ਚਲਾਈ ਸੀ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜਾਣਬੁੱਝ ਕੇ ਇੱਕ ਸਾਜਿਸ਼ ਤਹਿਤ ਇਹ ਸਭ ਕਰਵਾ ਰਹੀ ਹੈ। ਉਸ ਪਿੱਛੇ ਕੇਸ ਦਰਜ ਕਰਵਾਉਣ ਅਤੇ ਹੰਗਾਮਾ ਕਰਵਾਉਣ ਤੱਕ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨਾਂ ਨੇ ਪੁਲਿਸ ਵਿੱਚ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਪਰਮਿੰਦਰ ਪਿੰਕੀ ਦਾ ਨਾਂਅ ਲਿਖਿਆ ਗਿਆ ਸੀ, ਹੁਣ ਇੱਕ ਆਡੀਓ ਵਾਇਰਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
ਨੋਨੀ ਮਾਨ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਵੀ ਕਿਹਾ ਹੈ ਕਿ ਉਨ੍ਹਾਂ ਦਾ ਫੋਨ ਟਰੈਕ ਕੀਤਾ ਜਾ ਰਿਹਾ ਹੈ, ਪਰ ਮੈਂ ਆਡੀਓ ਨਹੀਂ ਸੁਣੀ। ਮੈਨੂੰ ਨਹੀਂ ਪਤਾ ਕਿ ਕਿਹੜੀ ਗੱਲ ਦੀ ਚਰਚਾ ਕੀਤੀ ਜਾ ਰਹੀ ਹੈ, ਸਾਨੂੰ ਪੁਲਿਸ ‘ਤੇ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਲਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
PUNJAB




INDIA








WORLD










