ਚੰਡੀਗੜ 13 ਨਵੰਬਰ : ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਪਰਿਵਾਰਵਾਦ ਨੂੰ ਨਿਸ਼ਾਨੇ ਤੇ ਲਿਆ ਹੈ । ਉਨਾ ਫੈਡਰੈਲ ਢਾਂਚੇ ਦੀ ਵਕਾਲਤ ਕਰਦਿਆਂ ਕਰਦਿਆਂ,ਹਰਸਿਮਰਤ ਕੌਰ ਬਾਦਲ ਸਾਬਕਾ ਮੰਤਰੀ ਦੇ ਸਮਾਗਮ ਚ, ਕਿਸਾਨਾਂ ਤੇ ਗੋਲੀ ਚਲਾਉਣ ਦੀ ਆਲੋਚਨਾ ਕੀਤੀ ਹੈ । ਸਾਬਕਾ ਸਪੀਕਰ ਨੇ ਪੰਥਕ ਦਲਾਂ ਤੇ ਟਕਸਾਲੀ ਲੀਡਰਸ਼ਿਪ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਬਾਦਲ ਪਰਿਵਾਰ ਵੱਲੋਂ ਚਲਾਏ ਜਾ ਰਹੇ , ਅਕਾਲੀ ਦਲ ਨੂੰ ਖਤਮ ਕੀਤਾ ਜਾ ਸਕੇ ,ਜਿਸ ਕਾਰਨ ਕੌਮ ਦੇ ਸਮੂੰਹ ਭੱਖਦੇ ਮੱਸਲੇ ਠੰਡੇ ਬਸਤੇ ਚ ਪੈਣ ਦੇ ਨਾਲ-ਨਾਲ ਕੌਮ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ ।
ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਜਨੀਤਿਕ ਜਮਾਤ ਹੈ , ਜਿਸ ਰਾਹੀ ਬਾਦਲਾਂ ਕਰੀਬ 10 ਸਾਲ ਲਗਾਤਾਰ ਹਕੂਮਤ ਕੀਤੀ ਪਰ ਸਿੱਖੀ ਸਿਧਾਂਤਾਂ ਦੀ ਥਾਂ ਪਰਿਵਾਰਵਾਦ ਹੀ ਪ੍ਰਫੁਲਤਿ ਹੋਇਆ । ਇਸ ਵੇਲੇ ਸਿੱਖ ਕੌਮ ਦੇ ਸਮੂੰਹ ਸੰਗਠਨ,ਉਕਤ ਪਰਿਵਾਰ ਦੇ ਕੰਟਰੋਲ ਹੇਠ ਹੋਣ ਕਰਕੇ,ਆਮ ਲੋਕ ਤੇ ਸਿੱਖ ਕੌਮ ਬੇਚੈਨ ਹੈ । ਅਨੇਕਾਂ ਸ਼ਹਾਦਤਾਂ ਨਾਲ ਹੌਂਦ ਵਿੱਚ ਆਇਆ । ਸ਼੍ਰੋਮਣੀ ਅਕਾਲੀ ਦਲ,ਵੰਸ਼ਵਾਦ ਜੋਗਾ ਰਹਿ ਗਿਆ ਹੈ,ਇਸ ਦੀਆਂ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਹੋ ਚੁੱਕਾ ਹੈ ।
ਰਵੀਇੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ, ਫੈਡਰਲ ਸਿਸਟਮ ਬੜੀ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕਾ ਹੈ । ਸੂੂੁਬਿਆਂ ਦੇ ਹੱਕਾਂ ਤੇ ਕੰਟਰੋਲ ਕੇਂਦਰੀ ਸਰਕਾਰਾਂ ਕਰ ਰਹੀਆਂ ਹੈ , ਜੋ ਆਪਣੇ ਆਪ ਨੂੰ ਕੌਮੀ ਪਾਰਟੀਆਂ ਅਖਵਾਉਣ ਕਰਕੇ ਕੇਂਦਰੀਵਾਦ ਨੂੰ ਉਭਾਰਿਆਂ ਜਾ ਰਿਹਾ ਹੈ ਪਰ ਹਰ ਸੂਬੇ ਦੇ ਵੱਖਰੇ -ਵੱਖਰੇ ਹਿੱਤ ਤੇ ਵੱਖ ਵੱਖ ਮੁਸ਼ਕਲਾਂ ਹਨ । ਸਾਬਕਾ ਸਪੀਕਰ ਨੇ ਕਿਹਾ ਕਿ ਮੌੌਜੂਦਾ ਹਲਾਤਾਂ ਚ ਸੂੁਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਥਾਂ ਪ੍ਰਾਤਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ । ਉਨਾ ਦਾਅਵਾ ਕੀਤਾ ਕਿ ਕਿਸਾਨ ਮਜਦੂਰ,ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਸੀ ਪਰ ਵੰਸ਼ਵਾਦ ਕਾਰਨ ਉਹ ਦੂਰ ਚਲੇ ਗਏ ਹਨ ।
PUNJAB




INDIA








WORLD










