ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਟਵੀਟਰ ਦੇ ਜਰੀਏ ਆਪਣੀ ਸਰਕਾਰ ਖਿਲਾਫ ਪਟਾਕੇ ਪਾਉਦੇ ਹੀ ਰਹਿੰਦੇ ਹਨ। ਅੱਜ ਸਿੱਧੂ ਸਾਬ ਨੇ ਟਵੀਟ ਕਰਕੇ ਚੰਨੀ ਸਰਕਾਰ ਨੂੰ ਘੇਰਿਆ ਹੈ । ਪਿਛਲੇ ਦਿਨੀਂ ਦਿੱਲੀ ਹਾਈਕਮਾਡ ਵੱਲੋਂ ਪੰਜਾਬ ਦੇ ਲੀਡਰਾਂ ਨੂੰ ਸਰਕਾਰ ਨਾਲ ਕਿਸੇ ਵੀ ਮੁੱਦੇ ਨੂੰ ਲੈ ਕੇ ਟਵੀਟ ਨਹੀਂ ਕੀਤਾ ਜਾਵੇਗਾ ਆਖਿਆ ਸੀ ਜੇ ਕੋਈ ਮਸਲਾ ਹੋਵੇਗਾ ਉਸ ਨੂੰ ਪਾਰਟੀ ਪਲੇਟਫਾਰਮ ਤੇ ਰੱਖਿਆ ਜਾਵੇ । ਪਰ ਸਿੱਧੂ ਨੇ ਫੇਰ ਆਪਣੇ ਟਵੀਟ ਵਿੱਚ ਚੰਨੀ ਸਰਕਾਰ ਨੂੰ ਨਸੀਹਤ ਦਿੱਤੀ ਹੈ ਤੇ ਲਿਖਿਆ ਪੰਜਾਬ ਸਿਰ ਕਰਜਾ ਵੱਧ ਰਿਹਾ ਹੈ । ਚੋਣਾਂ ਦੇ ਮੱਦੇਨਜ਼ਰ ਲੋਕ ਲੁਭਾਵਣੇ ਵਾਅਦੇ ਪੰਜਾਬ ਨੂੰ ਖੋਖਲਾ ਕਰ ਸਕਦੇ ਹਨ
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਅੱਜ ਦੇਸ਼ ਵਿੱਚ ਸਭ ਤੋਂ ਵੱਧ ਕਰਜ਼ਦਾਰ ਹੈ ਅਤੇ ਇਹ ਜੀ. ਡੀ. ਪੀ. ਦੇ 50 ਫ਼ੀਸਦੀ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਠੀਕ ਨਹੀਂ ਕਿ ਕਰਜ਼ਾ ਲੈ ਕੇ ਕਰਜ਼ਾ ਲਾਹੋ।
ਸਿੱਧੂ ਨੇ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਕਰਜ਼ ਲਾਹੁਣ ਵਿੱਚ ਨਹੀਂ ਸਗੋਂ ਜਨਤਕ ਕਾਰਜਾਂ ਦੇ ਵਿਕਾਸ ਵਿੱਚ ਲੱਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਰੋਡਮੈਪ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਸਰੋਤਾਂ ਦੀ ਚੋਰੀ ਰੁਕ ਸਕੇ ਅਤੇ ਖਜ਼ਾਨੇ ਨੂੰ ਭਰਿਆ ਜਾ ਸਕੇ ਤੇ ਆਮਦਨ ਵਧਾ ਕੇ ਲੋਕ ਭਲਾਈ ਕਾਰਜ ਕੀਤੇ ਜਾ ਸਕਣ
ਵਿੱਤੀ ਜਵਾਬਦੇਹੀ ਅਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਥੰਮ੍ਹ ਹਨ। ਸਿੱਧੂ ਨੇ ਕਿਹਾ ਕਿ ਜਿਸ ਯੋਜਨਾ ਲਈ ਰਾਹਤ ਦੀ ਘੋਸ਼ਣਾ ਕੀਤੀ ਜਾਂਦੀ ਹੈ, ਉਸ ਦਾ ਪੈਸਾ ਕਿੱਥੋਂ ਆਵੇਗਾ ਉਸ ਦੇ ਸਰੋਤ ਦਾ ਖੁਲਾਸਾ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਨਾਲ ਹੀ ਪੰਜਾਬ ਨੂੰ ਕਰਜ਼ ਵਿੱਚੋਂ ਹੋਰ ਡੁੱਬਣੋ ਬਚਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਅਸਲ ਮੁੱਦਿਆਂ ਤੋਂ ਨਹੀਂ ਭਟਕਣਾ ਚਾਹੀਦਾ, ਜਿਸ ਦੀ ਹਰ ਪੰਜਾਬੀ ਤੇ ਪਾਰਟੀ ਵਰਕਰ ਮੰਗ ਕਰ ਰਿਹਾ ਹੈ।
PUNJAB




INDIA








WORLD










