ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਠੰਡੀ ਜੰਗ ਚੱਲ ਰਹੀ ਹੈ । ਸਿੱਧੂ ਕਦੇ ਟਵੀਟ ਕਰਕੇ ਤੇ ਕਦੇ ਲੋਕਾਂ ਨੂੰ ਮਿਲਣ ਸਮੇਂ ਆਪਣੀ ਹੀ ਸਰਕਾਰ ਤੇ ਤੰਜ ਕਸਦਾ ਰਹਿੰਦਾ ਹੈ । ਕੋਈ ਵੀ ਮੌਕਾ ਨਹੀਂ ਛੱਡਦਾ ਦਿੱਲੀ ਕਾਂਗਰਸ ਹਾਈਕਮਾਡ ਨੇ ਚੰਨੀ ਅਤੇ ਸਿੱਧੂ ਨੂੰ ਏਕਤਾ ਨਾਲ ਚੱਲਣ ਲਈ ਕਈ ਵਾਰ ਹਦਾਇਤਾਂ ਵੀ ਕੀਤੀਆਂ ਹਨ । ਪਰ ਸਿੱਧੂ ਆਪਣੇ ਅੰਦਾਜ਼ ਵਿੱਚ ਸਰਕਾਰ ਨੂੰ ਘੇਰਦਾ ਰਹਿੰਦਾ ਹੈ। ਪਿਛਲੇ ਦਿਨ ਪਟਿਆਲਾ ਵਿੱਚ ਨੌਕਰੀ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਲਈ ਗਿਆ ਸੀ ਉਸ ਸਮੇਂ ਸਿੱਧੂ ਨੇ ਚੰਨੀ ਸਰਕਾਰ ‘ਤੇ ਆਖਰੀ ਤਿੰਨ ਮਹੀਨਿਆਂ ਵਿੱਚ ਇੱਕ ਲੱਖ ਨੌਕਰੀਆਂ ਨਾ ਦੇਣ ਅਤੇ ਲਾਲੀਪੌਪ ਦੇਣ ਦਾ ਮੁੱਦਾ ਚੁੱਕਿਆ। ਉਨ੍ਹਾਂ ਚੰਨੀ ਸਰਕਾਰ ‘ਤੇ ਸਿੱਧਾ ਹਮਲਾ ਕਰਦੇ ਕਿਹਾ, ”ਉਸ ਕੋਲ ਪਾਰਟੀ ਦੀ ਪਾਵਰ ਹੈ, ਐਡਮਿਨਿਸਟ੍ਰੇਸ਼ਨ ਦੀ ਨਹੀਂ। ਮੈਂ ਝੂਠੇ ਵਾਅਦੇ ਨਹੀਂ ਕਰਾਂਗਾ। ਚੋਣਾਂ ਤੋਂ ਪਹਿਲਾਂ ਲਾਲੀਪੌਪ ਵੰਡੇ ਜਾ ਰਹੇ ਹਨ।ਇਸਤੋਂ ਬਾਅਦ ਸਿੱਧੂ ਨੇ ਇਸ ਵੀਡੀਓ ਨੂੰ ਪੋਸਟ ਕਰਕੇ ਲਿਖਿਆ ਕਿ, ਜਦੋਂ ਵੀ ਸਿੱਧੂ ਬੋਲਿਆ ਹੈ ਸਚ ਬੋਲਿਆ ਹੈ, ਸਿੱਧੂ ਨੇ ਸੋਚ ਸਮਝ ਕੇ ਹੀ ਮੂੰਹ ਖੋਲ੍ਹਿਆ ਹੈ। ਜੇਕਰ ਇਸ ਵਾਰੀ ਗਲਤੀ ਕਰ ਲਈ ਤਾਂ ਪੰਜਾਬ ਮੁੜ ਬਰਬਾਦ ਹੋ ਜਾਵੇਗਾ।”
ਸਿੱਧੂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਧ ਕਰਜੇ ਵਾਲਾ ਸੂਬਾ ਬਣ ਗਿਆ ਹੈ। ਇਸ ਮੌਕੇ ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਵੀ ਦਿੱਤਾ ਕਿ ਇਹ ਮੰਤਰਾਲਾ ਮੁੱਖ ਮੰਤਰੀ ਕੋਲ ਹੈ ਅਤੇ ਉਹ ਧਰਨਾਕਾਰੀਆਂ ਦੀਆਂ ਮੰਗਾਂ ਉਨ੍ਹਾਂ ਕੋਲ ਪੁੱਜਦਾ ਕਰਨਗੇ।
ਉਧਰ, ਨਵਜੋਤ ਸਿੱਧੂ ਦੇ ਹਮਲੇ ਪਿੱਛੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪਲਟਵਾਂ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 52 ਦਿਨਾਂ ਵਿੱਚ ਹੀ ਉਹ ਕਰ ਵਿਖਾਇਆ ਹੈ ਜੋ ਕੋਈ ਹੋਰ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਤੱਕ ਇਨ੍ਹਾਂ ਦਿਨਾਂ ਵਿੱਚ 104 ਵਾਅਦੇ ਪੂਰੇ ਕਰ ਦਿੱਤੇ ਹਨ।
PUNJAB




INDIA








WORLD










