ਸਿਆਸਤ ਦੇ ਦਿਨ ਬ ਦਿਨ ਭਖਦੇ ਮਾਹੌਲ ਨੇ ਸਿਆਸੀ ਪਾਰਟੀਆਂ ਨੂੰ ਅਖਾੜੇ ਵਿੱਚ ਹੋਰ ਸਰਗਰਮ ਕਰ ਦਿੱਤਾ ਹੈ ਤੇ ਜਿਸ ਵਿਚਾਲੇ ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਸ਼ਨ ਪੰਜਾਬ ਤਹਿਤ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 20 ਨਵੰਬਰ ਨੂੰ ਮੋਗਾ ਪਹੁੰਚ ਰਹੇ ਹਨ।ਕੇਜਰੀਵਾਲ ਦਾ ਇਹ ਪੰਜਾਬ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ 20 ਨਵੰਬਰ ਨੂੰ ਕੇਜਰੀਵਾਲ ਪਾਰਟੀ ਵੱਲੋਂ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਉਮੀਦਵਾਰ ਦਾ ਵੀ ਐਲਾਨ ਕਰ ਸਕਦੇ ਹਨ। ਉੱਥੇ ਹੀ ਕੇਜਰੀਵਾਲ ਦਾ ਮੋਗਾ ਦੌਰਾ ਇਸ ਲਈ ਵੀ ਅਹਿਮ ਹੈ ਕਿਉਂਕ ਇਸ ਸਮੇਂ ਸੋਨੂ ਸੂਦ ਵੀ ਮੋਗੇ ਹੀ ਹਨ। ਸਿਆਸੀ ਮਾਹਿਰਾਂ ਵੱਲੋਂ ਸੋਨੂ ਸੂਦ ਅਤੇ ਕੇਜਰੀਵਾਲ ਵਿਚਕਾਰ ਮੁਲਾਕਤ ਦੇ ਕਿਆਸ ਵੀ ਲਾਏ ਜਾ ਰਹੇ ਹਨ। ਦੱਸ ਦੇਈਏ ਕਿ ਸੋਨੂ ਸੂਦ ਦੀ ਭੈਣ ਨੇ 2022 ਦੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਉੱਥੇ ਹੀ ਕੁੱਝ ਦਿਨ ਪਹਿਲਾ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾ ਨੇ ਵੀ ਪਾਰਟੀ ਛੱਡ ਦਿੱਤੀ ਸੀ। ਇਸ ਲਈ ਕੇਜਰੀਵਾਲ ਦਾ ਇਹ ਦੌਰਾ ਵੱਡੇ ਐਲਾਨ ਵਾਲਾ ਹੋ ਸਕਦਾ ਹੈ।
PUNJAB




INDIA








WORLD










