ਰਾਜਸਥਾਨ ਦੇ ਜਿਲ੍ਹਾ ਸਿਰੋਹੀ ਦੀ ਬਰਲੁਟ ਪੁਲਿਸ ਨੇ ਭੂੱਕੀ ਤਸਕਰਾਂ ਨੂੰ ਕੁੱਝ ਦਿਨ ਪਹਿਲਾਂ 10 ਲੱਖ ਰੁਪਏ ਲੈ ਕੇ ਛੱਡਣ ਦੀ ਖਬਰ ਸਾਹਮਣੇ ਆਈ ਹੈ । ਮਿਲੀ ਜਾਣਕਾਰੀ ਮੁਤਾਬਿਕ ਥਾਣਾ ਬੁਰਲਟ ਦੀ ਐਸ ਐਚੋ ਸੀਮਾ ਜਾਖੜ ਨੇ ਦੋ ਦਿਨ ਪਹਿਲਾਂ ਦੋ ਕੁਇੰਟਲ 10 ਕਿਲੋ ਡੋਡਾ ਭੂੱਕੀ ਬਰਾਮਦ ਕੀਤੀ ਸੀ । ਜਿਸ ਤੋਂ ਬਾਅਦ ਐਸਐਚਓ ਸੀਮਾ ਰਾਣੀ ਨੇ ਤਸਕਰਾਂ ਨੂੰ ਛੱਡਣ ਬਦਲੇ ਮੋਟੀ ਰਕਮ ਲਈ
ਜਿਸ ਤੋਂ ਬਾਅਦ ਪੁਲਿਸ ਨਸ਼ਾ ਤਸਕਰਾਂ ਖਿਲਾਫ ਕੀਤੀ ਗਈ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਆ ਗਈ । ਜਦੋਂ ਪੁਲਿਸ ਸੁਪਰਡੈਂਟ ਨੇ ਜਾਂਚ ਕੀਤੀ ਤਾਂ ਐਸ ਐਚ ਓ ਸੀਮਾ ਰਾਣੀ ਅਤੇ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਸ਼ੱਕੀ ਪਾਏ ਗਏ ।
ਦੋਸ਼ ਹੈ ਕਿ ਚਾਰੇ ਪੁਲਿਸ ਮੁਲਾਜ਼ਮਾਂ ਨੇ 10 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਤਸਕਰ ਨੂੰ ਗ੍ਰਿਫ਼ਤਾਰ ਨਾ ਕਰਕੇ ਫਰਾਰ ਦਿਖਾਉਣ ਦਾ ਸੌਦਾ ਕਰ ਲਿਆ। ਸੌਦੇਬਾਜ਼ੀ ਦੀ ਸਾਰੀ ਘਟਨਾ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਮਾਮਲੇ ਦਾ ਖੁਲਾਸਾ ਹੋਣ ‘ਤੇ ਪੁਲਿਸ ਸੁਪਰਡੈਂਟ ਨੇ ਬਰਲੁਟ ਦੀ ਐਸਐਚਓ ਸੀਮਾ ਜਾਖੜ ਅਤੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਦੋ ਦਿਨ ਪਹਿਲਾਂ ਸੋਮਵਾਰ ਦੀ ਰਾਤ ਬਾਰਲੁਟ ਥਾਣਾ ਖੇਤਰ ‘ਚ ਵਾਪਰੀ। ਇੱਥੇ ਬਰਲੁਟ ਪੁਲਿਸ ਨੇ ਡੋਡਾ ਭੁੱਕੀ ਤਸਕਰ ਨੂੰ ਪਿੰਡ ਔੜ ਨੇੜੇ ਇੱਕ ਹੋਟਲ ਨੇੜਿਓਂ ਕਾਬੂ ਕੀਤਾ।
ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਨੇ ਸੌਦੇਬਾਜ਼ੀ ਕਰਕੇ ਤਸਕਰ ਕੋਲੋਂ ਬਰਾਮਦ ਕੀਤੀ ਡੋਡਾ-ਭੁੱਕੀ ਦੀ ਬਰਾਮਦਗੀ ਘੱਟ ਦਿਖਾਈ। ਇਹ ਦੋ ਕੁਇੰਟਲ 10 ਕਿਲੋ ਦੇ ਮੁਕਾਬਲੇ ਸਿਰਫ 1 ਕੁਇੰਟਲ 41 ਕਿਲੋ ਦਿਖਾਇਆ ਗਿਆ। ਬਾਅਦ ਵਿਚ ਤਸਕਰ ਉਥੋਂ ਫਰਾਰ ਹੋ ਗਿਆ।
PUNJAB




INDIA








WORLD










