ਚੰਡੀਗੜ 19 ਨਵੰਬਰ (ਪ.ਪ.) ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਰਤਾਰਪੁਰ ਸਾਹਿਬ ਖੋਲਣ ਬਾਅਦ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੇ ਖੇਤੀਬਾੜੀ ਸਬੰਧੀ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੇ ਐਲਾਨ ਨਾਲ,ਪੰਜਾਬ ਦੇ ਹਰ ਵਰਗ ਨੇ ਸੰਤੁਸ਼ਟੀ ਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਕਿਸਾਨ,ਮਜਦੂਰ ਸੰਗਠਨਾਂ ਦੀ ਇਤਿਹਾਸਿਕ ਜਿੱਤ ਹੋਈ ਹੈ । ਸਾਬਕਾ ਸਪੀਕਰ ਨੇ ਕਿਹਾ ਕਿ ਕਿਸਾਨਾਂ ਦੇ ਸਬਰ ਤੇ ਸ਼ਾਂਤੀ ਪੂਰਵਕ ਅੰਦੋਲਨ ਤੋਂ ਦੁਨੀਆ ਭਰ ਦੇ ਲੋਕ ਦੰਗ ਰਹਿ ਗਏ ਹਨ ।
ਉਨਾ ਦਾਅਵੇ ਨਾਲ ਕਿਹਾ ਕਿ ਹੁਕਮਰਾਨਾਂ ਕਿਸਾਨੀ ਅੰਦੋਲਨ ਫੇਲ ਕਰਨ ਲਈ ਬੇਹੱਦ ਯਤਨ ਕੀਤੇ ਪਰ ਸਿਰੜੀ ਕਿਸਾਨ ਅਡੋਲ ਰਿਹਾ। ਉਸ ਨੂੰ ਸਿਆਸੀ,ਤੂਫਾਨ,ਕਹਿਰ ਦੀ ਗਰਮੀ ਤੇ ਸਰਦੀ ਭਾਰੀ ਵਰਖਾ ਦੌਰਾਨ ਉਹ ਬੜੇ ਸੰਤੋਖ ਨਾਲ ਸਰਕਾਰੀ ਤੇ ਕੁਦਰਤੀ ਤਸ਼ੱਦਦ ਅੱਗੇ ਸੰਘਰਸ਼ ਕਰਦਾ ਰਿਹਾ । ਕਿਸਾਨ ਬੀਬੀਆਂ,ਕਿਸਾਨੀ ਪਰਿਵਾਰਾਂ ਤੇ ਉਨਾ ਦੇ ਬੱਚਿਆਂ ਜਮੀਨਾਂ ਬਚਾਉਣ ਲਈ ਅੰਦੋਲਨ ਚ ਵੱਧ ਚੜ ਕੇ ਹਿੱਸਾ ਲਿਆ । ਪੁਲਿਸ ਨਾਲ ਟੱਕਰ ਲਈ । ਹਜਾਰਾਂ ਕਿਸਾਨ ਅੰਦੋਲਨ ਦੌਰਾਨ ਮੌਤ ਨੂੰ ਗਲ ਨਾਲ ਲਾਇਆ ।
ਰਵੀਇੰਦਰ ਸਿੰਘ ਕਿਹਾ ਕਿ ਇਸ ਅੰਦੋਲਨ ਅੱਗੇ ਤਿੱਨ ਖੇਤੀ ਕਨੂੰਨ ਵਾਪਸ ਲੈਣ ਲਈ ਮਜਬੂਰ ਹੋਈ ਸਰਕਾਰ ਹੈ । ਦੇਸ਼ ਦੇ ਅੰਨਦਾਤੇ ਨੇ ਕਰੀਬ ਡੇਢ ਸਾਲ ਤੋਂ lਵੱਧ ਸਮਾਂ ਦਿੱਲੀ ਦੀਆਂ ਸੜਕਾਂ ਤੇ ਅਸਮਾਨੀ ਛੱਤ ਹੇਠ ਕੱਟਿਆ । ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਿਸਾਨ ਸੰਗਠਨਾਂ ਅਤੇ ਮੋਦੀ ਸਰਕਾਰ ਨੂੰ ਮੁਬਾਰਕਾਂ ਦਿੱਤੀਆਂ ।
PUNJAB




INDIA








WORLD










