ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਟਵੀਟ ਜ਼ਰੀਏ ਕੇਂਦਰ ਖਿਲਾਫ ਨਿਸ਼ਾਨਾ ਸਾਧਿਦਿਆ ਲਿਖਿਆ ਹੈ ਕੇ ਭਾਵੇਂ ਕੇਂਦਰ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਹੋਣ ਤੇ ਖੁਸ਼ੀ ਮਨਾ ਰਹੇ ਹਾਂ ਪਰ ਸਾਡਾ ਅਸਲ ਕੰਮ ਅਜੇ ਸ਼ੁਰੂ ਹੋਇਆ ਹੈ । ਖੇਤੀ ਕਾਨੂੰਨਾਂ ਤੋਂ ਬਿਨਾਂ ਐਮ, ਐਸ, ਪੀ ,ਗਰੀਬਾਂ ਲਈ ਭੋਜਨ ਸੁਰੱਖਿਆ ,ਸਰਕਾਰੀ ਖਰੀਦ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਲਈ ਕੇਂਦਰ ਦੀ ਗੁੱਝੀ ਸ਼ਾਜ਼ਿਸ ਜਾਰੀ ਰਹੇਗੀ, ਇਹ ਹੁਣ ਗੁਪਤ ਅਤੇ ਹੋਰ ਖ਼ਤਰਨਾਕ ਸਾਬਤ ਹੋਵੇਗੀ । ਖਰੀਦ, ਸਟੋਰੇਜ ਅਤੇ ਪ੍ਰਚੂਨ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਕੇਂਦਰ ਦੀ ਯੋਜਨਾ ਅਜੇ ਵੀ ਲਗਾਤਾਰ ਜਾਰੀ ਹੈ। ਐਮ,ਐਸ,ਪੀ, ਦੇ ਕਾਨੂੰਨੀ ਕਰਨ ਬਾਰੇ ਕੇਂਦਰ ਦੁਆਰਾ ਕੋਈ ਸ਼ਬਦ ਨਹੀਂ ਬੋਲਿਆ ਗਿਆ । ਅਸੀਂ ਜੂਨ 2020 ਦੀ ਸਥਿਤੀ ਵਿੱਚ ਵਾਪਸ ਪਹੁੰਚ ਗਏ ਹਾਂ, ਕਾਰਪੋਰੇਟ ਦੇ ਕਬਜ਼ੇ ਤੋਂ ਬਚਣ ਲਈ ਛੋਟੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਸਮਰਥਨ ਦੀ ਲੋੜ ਹੈ । ਜਿਸ ਦਾ ਪੰਜਾਬ ਮਾਡਲ ਹੀ ਇੱਕੋ ਇੱਕ ਹੱਲ ਹੈ
PUNJAB




INDIA








WORLD










