ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੀ ਭੈਣ ਕਰਮਜੀਤ ਕੌਰ ਨੂੰ ਮਿਲਣ ਉਸਦੇ ਘਰ ਆਇਆ ਸੀ ਤਾਂ ਉਸਨੇ ਦੇਖਿਆ ਕਿ ਉਸਦਾ ਜੀਜਾ ਦੋਸ਼ੀ ਬਸੰਤ ਸਿੰਘ ਨੇ ਉਸਦੀ ਭੈਣ ਕਰਮਜੀਤ ਕੌਰ ਉਮਰ ਕਰੀਬ 38 ਸਾਲ ਦੇ ਸਿਰ ਵਿੱਚ ਇੱਟਾਂ ਮਾਰ ਰਿਹਾ ਸੀ ਮੁਦਈ ਵੱਲੋ ਰੋਲਾ ਪਾਉਣ ਤੇ ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ।ਜਦ ਮੁਦਈ ਨੇ ਕੋਲ ਜਾ ਕੇ ਦੇਖਿਆ ਤਾਂ ਉਸਦੀ ਭੈਣ ਕਰਮਜੀਤ ਕੌਰ ਦੇ ਸਿਰ ਵਿੱਚ ਇੱਟਾਂ ਵੱਜਣ ਕਰਕੇ ਮੌਕਾ ਪਰ ਮੌਤ ਹੋ ਗਈ ਸੀ।ਵਜ੍ਹਾ ਰੰਜਿਸ਼ ਆਪਸੀ ਝਗੜਾ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਕੁਲਵੰਤ ਸਿੰਘ ਨੇ ਬਸੰਤ ਸਿੰਘ ਉਰਫ ਬੱਬੂ ਪੁੱਤਰ ਜੱਗਾ ਸਿੰਘ ਵਾਸੀ ਮੌੜ ਥਾਣਾ ਸਦਰ ਕੋਟਕਪੂਰਾ ਜਿਲਾਂ ਫਰੀਦਕੋਟ ਤੇ 284/14-12-2021 ਅ/ਧ 302 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਹਮ ਮਸ਼ਵਰਾ ਹੋ ਕੇ ਉਸਦੇ ਘਰ ਅੰਦਰ ਦਾਖਿਲ਼ ਹੋ ਕੇ ਗਾਲੀ ਗਲੋਚ ਕੀਤਾ ਅਤੇ ਮਾਰ ਦੇਣ ਦੀ ਨੀਅਤ ਨਾਲ ਸਿੱਧੀਆਂ ਗੋਲੀਆਂ ਚਲਾਈਆਂ ਜੋ ਉਸਦੇ ਡਰਾਇੰਗ ਰੂਮ ਦੇ ਸੀਸੇ ਵਿੱਚ ਦੀ ੳਸਦੀ ਕੰਧ ਵਿੱਚ ਲੱਗਈਆਂ ਮੁਦਈ ਨੇ ਆਪਣੀ ਲੁੱਕ ਕੇ ਜਾਣ ਬਚਾਈ।ਰੋਲਾ ਪਾਉਣ ਤੇ ਦੋਸ਼ੀ ਧਮਕੀਆਂ ਦਿੰਦੇ ਹੋਏ ਮੋਕਾ ਤੋਂ ਫਰਾਰ ਹੋ ਗਏ।ਵਜ੍ਹਾ ਰੰਜਿਸ਼ ਪੁਰਾਣਾ ਜਗੜਾ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਮੇਜਰ ਸਿੰਘ ਨੇ 1.ਪ੍ਰਭਜੋਤ ਸਿੰਘ ਉਰਫ ਕਾਲੂ ਪੁੱਤਰ ਸਲਵਿੰਦਰ ਸਿੰਘ 2.ਸਲਵਿੰਦਰ ਸਿੰਘ ਪੁੱਤਰ ਬਾਜ ਸਿੰਘ 3.ਦਵਿੰਦਰ ਸਿੰਘ ਉਰਫ ਗੋਰਾ ਪੁੱਤਰ ਸਲਵਿੰਦਰ ਸਿੰਘ 4.ਗੁਰਜੀਤ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀਆਨ ਕੋਟ ਈਸੇ ਖਾਂ ਅਤੇ 3 ਨਾਮਾਲੂਮ ਆਦਮੂੀ ਤੇ 194/14-12-2021 ਅ/ਧ 307/452/506/427/148/149 ਭ:ਦ, 25/27/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਇੱਕ ਬਲੈਰੋ ਗੱਡੀ ਨੰਬਰੀ ਪੀ ਬੀ 04 ਏ ਬੀ 5602 ਸਮੇਤ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 36 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਖਾਸਾ ਸੰਤਰਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਅਮਰਜੀਤ ਸਿੰਘ ਨੇ 1.ਮਹੇਸ਼ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਨੈਨੀਤਲ (ਉੱਤਰਾਖੰਡ) 2.ਸਿਮਰਜੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਨਿਹਾਲ ਸਿੰਘ ਵਾਲਾ 3.ਮਹਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਮਾਣੂੰਕੇ ਤੇ 222/14-12-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









