ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਕਰਾਇਆ ਕਿ ਉਹ ਸਕੂਲ ਵਿੱਚ ਮੋਜੂਦ ਸੀ ਤਾਂ ਦੋਸ਼ੀ ਨੇ ਮੁਦਈ ਨੂੰ ਥੱਪੜ ਮਾਰਿਆ ਧੱਕਾ ਮਾਰਕੇ ਹੇਠਾ ਸੁੱਟ ਦਿੱਤਾ। ਜਿਸਨੇ ਅਜਿਹਾ ਕਰਕੇ ਮੁਦਈ ਦੀ ਡਿਊਟੀ ਵਿੱਚ ਵਿਗਨ ਪਾਇਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਵਜ੍ਹਾ ਰੰਜਿਸ਼:- ਮੁਦਈ ਪੁਰਾਣੇ ਸਰਪੰਚ ਨੂੰ ਸਕੂਲ ਦੇ ਪ੍ਰੋਗਰਾਮ ਪਰ ਬੁਲਾਉਂਦਾ ਹੈ। ਜਿਸ ਕਰਕੇ ਦੋਸ਼ੀ ਉਸ ਨਾਲ ਰੰਜਿਸ਼ ਰਖਦਾ ਹੈ। ਸ:ਥ: ਪ੍ਰੀਤਮ ਸਿੰਘ ਨੇ ਜਗਸੀਰ ਸਿੰਘ ਉਰਫ ਘੋਗੀ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੀਨੀਆਂ ਜਿਲ੍ਹਾ ਮੋਗਾ ਤੇ 159/15-12-2021 ਅ/ਧ 186,353 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਐਕਟਿਵਾ ਸਕੂਟਰੀ ਨੰਬਰੀ ਪੀ.ਬੀ 29-ਜੈਡ-2938 ਪਰ ਸਵਾਰ ਹੋ ਕੇ, ਬਜਾਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਅਤੇ ਜੱਦ ਮੁਦਈ ਸੜਕ ਪਾਰ ਕਰਨ ਲੱਗਾ ਤਾਂ ਦੋਸ਼ੀ ਨੇ ਆਪਣੀ ਸਵਿਫਟ ਡਜਾਇਰ ਕਾਰ ਨੰਬਰੀ ਪੀ.ਬੀ 11-ਸੀ.ਐਨ-9696 ਤੇਜ ਰਫਤਾਰ ਨਾਲ ਚਲਾ ਕੇ, ਮੁਦਈ ਵਿੱਚ ਮਾਰੀ। ਜਿਸ ਨਾਲ ਮੁਦਈ ਦੀ ਖੱਬੀ ਲੱਤ ਟੁੱਟ ਗਈ ਅਤੇ ਹੋਰ ਵੀ ਸੱਟਾਂ ਲੱਗੀਆਂ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਹੁਣ ਤੱਕ ਮੁਦਈ ਦੀ ਦੋਸ਼ੀ ਨਾਲ ਰਾਜੀਨਾਮੇ ਦੀ ਗੱਲ ਚਲਦੀ ਰਹੀ। ਜੋ ਸਿਰੇ ਨਹੀ ਚੜ੍ਹ ਸਕੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਹੋਲ: ਕੰਵਲਜੀਤ ਸਿੰਘ ਨੇ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਦਰਬਾਰਾ ਸਿੰਘ ਵਾਸੀ ਬਿਲਾਸਪੁਰ ਜਿਲ੍ਹਾ ਮੋਗਾ ਤੇ 217/15-12-2021 ਅ/ਧ 279,338 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









