ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਪਿੰਡ ਨੱਥੋਕੇ ਵਿਖੇ ਜਗਦੰਬੇ ਕਿਸਾਨ ਸੇਵਾ ਪੈਟਰੋਲ ਪੰਪ ਪਰ ਸੇਲਜਮੈਨ ਦਾ ਕੰਮ ਕਰਦਾ ਹੈ ਅੱਜ ਜਦ ਉਹ ਪੰਪ ਪਰ ਮਜੂਦ ਸੀ ਤਾਂ 3 ਨੋਜਵਾਨ ਮੋਟਰ ਸਾਇਕਲ ਪਲਟੀਨਾ ਬਿਨਾਂ ਨੰਬਰੀ ਪਰ ਆਏ ਜਿਨਾਂ ਦੇ ਮੂੰਹ ਬੰਨੇ ਹੋਏ ਸਨ ਨੇ ਉਸਤੋਂ ਪੈਸੇ ਖੋਹਨ ਦੀ ਕੋਸ਼ਿਸ਼ ਕੀਤੀ ਮੁਦਈ ਨੇ ਜਦ ਰੋਲਾ ਪਾਇਆ ਤਾਂ ਉਹਨਾਂ ਵਿੱਚੋ ਇੱਕ ਨੌਜਵਾਨ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਸਿੱਧਾ ਫਾਇਰ ਕੀਤਾ ਜੋ ਉਸਦੇ ਪੈਰ ਦੀ ਉੱਗਲ ਪਰ ਲੱਗਾ ਅਤੇ ਇੱਕ ਹੋਰ ਫਾਇਰ ਕੀਤਾ ਅਤੇ ਮੁਦਈ ਪਾਸੋਂ 10,000 ਰੁਪਏ ਅਤੇ ਉਸਦੇ ਸਾਥੀ ਦੀਪੇਸ ਕੁਮਾਰ ਤੋਂ 6,000 ਨਗਦੀ ਅਤੇ ਇਕ ਮੋਬਾਇਲ ਫੋਨ ਖੋਹ ਕੇ ਮੋਕਾ ਤੋ ਫਰਾਰ ਹੋ ਗਏ।ਮਲੀਤੀ 22,000 ਰੁਪਏ।ਮੁਦਈ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਕੁਲਵੰਤ ਸਿੰਘ ਨੇ 3 ਨਾਮਾਲੂਮ ਆਦਮੀ ਤੇ 242/16-12-2021 ਅ/ਧ 307/ 379ਬੀ (2)/ 34 ਭ:ਦ 25/ 27/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੈਰ ਕਨੂੰਨੀ ਢੰਗ ਨਾਲ ਰੇਤਾ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਚੋਰੀ ਦੀ ਰੇਤਾ ਸਮੇਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਿਸਤੇ ਨਾਕਾਬੰਦੀ ਕਰਕੇ ਇੱਕ ਟਰੈਕਟਰ 2511 ਬਿਨਾਂ ਨੰਬਰੀ ਸਮੇਤ ਰੇਤਾ ਦੀ ਭਰੀ ਟਰਾਲੀ ਬ੍ਰਾਂਮਦ ਕੀਤੀ ਗਈ।ਦੋਸ਼ੀ ਟਰੈਕਟਰ ਛੱਡ ਕੇ ਮੋਕਾ ਤੋ ਫਰਾਰ ਹੋ ਗਿਆ। ਹੋਲ:ਲਖਵੀਰ ਸਿੰਘ ਨੇ ਅਮੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਗਹਿਲੀਵਾਲਾ ਤੇ 195/16-12-2021 ਅ/ਧ 379 ਭ:ਦ, 21 ਮਾਇਨਿੰਗ ਐਂਡ ਮਿਨਰਲ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਇਹ ਮੁਕੱਦਮਾ ਦ/ਨੰਬਰੀ 1707/7/21 ਮਿਤੀ 30-04-2021 ਪਰ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤਨ ਵਿਜੇ ਸ਼ਰਮਾ ਤੋਂ ਉਕਤਾਨ ਦੋਸ਼ੀਆਂ ਨੇ ਆਪਸੀ ਸਾਜਬਾਜ ਹੋ ਕੇ 1,000 ਰੁਪਏ ਨਗਦੀ ਅਤੇ 2 ਤੋਲੇ ਸੋਨਾ ਲੈ ਲਿਆ ਜੋ ਬਾਅਦ ਵਿੱਚ ਨਹੀ ਮੋੜੇ। ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਕੁਲਵੰਤ ਸਿੰਘ ਨੇ 1.ਬਿੱਲਾ ਪੁੱਤਰ ਪੱਪੂ ਰਾਮ 2.ਸਤਨਾਮ ਸਿੰਘ ਉਰਫ ਘੋਟਾ ਪੁੱਤਰ ਜਗਸੀਰ ਸਿੰਘ 3.ਬਲਵੀਰ ਸਿੰਘ ਉਰਫ ਬੀਰਾ ਪੁੱਤਰ ਹਾਕਮ ਸਿੰਘ 4.ਬਿੱਟੂ ਉਰਫ ਮਧੂ ਵਾਸੀਆਨ ਮਹੱਲਾ ਰਾਮਪੂਰਾ ਨੇੜੇ ਰੇਲਵੇ ਲਾਇਨ ਜਗਰਾਓ ਤੇ 285/16-12-2021 ਅ/ਧ 420/120 ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਗੁਰੂਰਾਮ ਦਾਸ ਮਾਰਕਿਟ ਵਿੱਚ ਸ਼ੈਲੀ ਗਾਰਮਿਟਸ ਦੁਕਾਨ ਪਰ ਕੰਮ ਕਰਦਾ ਹੈ ਜਿਥੇ ਮੋਨੇ ਨੌਜਵਾਨ ਆਏ ਜਿਨਾਂ ਨੇ ਹਮ ਮਸ਼ਵਰਾ ਹੋ ਕੇ ੳਸਦੇ ਖੰਡਾ ਮਾਰ ਕੇ ਬੁਰੀ ਤਰਾਂ ਜਖਮੀ ਕਰ ਦਿੱਤਾ ਅਤੇ ਦੁਕਾਨ ਵਿੱਚ ਭੰਨਤੋੜ ਕੀਤੀ।ਮੁਦਈ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਅਸ਼ੋਕ ਕੁਮਾਰ ਨੇ ਨਾਮਾਲੂਮ ਆਦਮੀ ਤੇ 218/16-12-2021 ਅ/ਧ 323/324/506/148/149/427 ਭ:ਦ
ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੀ ਸਵਿਫਟ ਕਾਰ ਨੰਬਰੀ ਪੀ ਬੀ 22 ਐਮ 3535 ਪਰ ਸਵਾਰ ਹੋ ਕੇ ਬੁਘੀਪੁਰਾ ਚੌਕ ਤੋ ਬੱਸ ਅੱਡਾ ਮੋਗਾ ਨੂੰ ਆ ਰਿਹਾ ਸੀ ਤਾਂ ਜਦ ਉਹ ਪੁੱਲ ਕੋਟਕਪੂਰਾ ਬਾਈਪਾਸ ਪਰ ਪੁੱਜਾ ਤਾਂ ਦੋਸ਼ੀ ਨੇ ਪਿਛੇ ਤੋਂ ਤੇਜ ਰਫਤਾਰ ਅਤੇ ਲਰਪਵਾਹੀ ਨਾਲ ਸਕੂਲ ਵੈਨ ਨੰਬਰ ਪੀ ਬੀ 29 ਆਰ 4902 ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਵਿੱਚ ਲਿਆ ਕੇ ਮਾਰੀ। ਜਿਸ ਨਾਲ ਉਸਦੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ:ਕਮਲਜੀਤ ਸਿੰਘ ਨੇ ਮਨਪ੍ਰੀਤ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਲੰਡੇਕੇ ਤੇ 219/16-12-2021 ਅ/ਧ 279/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









