ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਲੜਕੀ ਕਿਰਨਦੀਪ ਕੌਰ ਉਮਰ 14 ਸਾਲ ਨੂੰ ਦੋਸ਼ੀ ਵਿਆਹ ਦਾ ਝੰਸਾ ਦੇ ਕੇ ਵਰਗਲਾ ਫੁਸਲਾ ਕੇ ਕਿੱਧਰੇ ਲੈ ਗਿਆ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਤਰਸੇਮ ਸਿੰਘ ਨੇ ਬਲਦੇਵ ਸਿੰਘ ਉਰਫ ਦੇਬੀ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਮਾਣੂੰਕੇ ਤੇ 223/17-12-2201 ਅ/ਧ 363/366ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਕਤਾਨ ਦੋਸ਼ੀਆਂਨ ਨੇ ਹਮ ਮਸ਼ਵਰਾ ਹੋ ਉਹਨਾਂ ਦੇ ਘਰ ਅੰਦਰ ਦਾਖਿਲ਼ ਹੋ ਕੇ ਘਰ ਦੀ ਚਾਰਦੁਆਰੀ ਢਾਹ ਦਿੱਤੀ ਅਤੇ ਧਮਕੀਆਂ ਦਿੱਤੀਆਂ ਵਜ੍ਹਾ ਰੰਜਿਸ਼ ਆਪਸੀ ਝਗੜਾ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਦਿਲਬਾਗ ਸਿੰਘ ਨੇ 1.ਸਾਧੂ ਸਿੰਘ ਪੁੱਤਰ ਚੰਦ 2.ਗੁਰਪ੍ਰੇਮ ਸਿੰਘ ਪੁੱਤਰ ਸਾਧੂ ਸਿੰਘ 3.ਵੀਰ ਸਿੰਘ ਪੁੱਤਰ ਗੁਰਪ੍ਰੇਮ ਸਿੰਘ 4.ਮਨਜੀਤ ਸਿੰਘ ਪੁੱਤਰ ਨਾਮਾਲੂਮ 5.ਗੁਰਕੀਰਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀਆਨ ਪਿੰਡ ਬੌਡੇ ਤੇ 160/17-12-2021 ਅ/ਧ 452/427/149/506 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਅਤੇ ਉਸਦਾ ਭਰਾ ਬਚਿੱਤਰ ਸਿੰਘ ਉਮਰ 28 ਸਾਲ ਕੰਮ ਤੋਂ ਪੈਦਲ ਅਜੀਤਵਾਲ ਤੋਂ ਪਿੰਡ ਨੂੰ ਆ ਰਹੇ ਸਨ ਤਾਂ ਰਸਤੇ ਵਿੱਚ ਨਾਮਾਲੂਮ ਵਹੀਕਲ ਡਰਾਇਵਰ ਨੇ ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਫੇਟ ਮਾਰੀ ਜਿਸ ਨਾਲ ਉਸਦੀ ਮੌਕਾ ਪਰ ਮੌਤ ਹੋ ਗਈ।ਜਿਸਤੇ ਨਾਮਾਲੂਮ ਵਹੀਕਲ ਡਰਾਇਵਰ ਦੇ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਤਰਸੇਮ ਸਿੰਘ ਨੇ ਨਾਮਾਲੂਮ ਆਦਮੀ ਤੇ 94/17-12-2021ਅ/ਧ 304ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 8 ਬੋਤਲਾਂ ਸ਼ਰਾਬ ਠੇਕਾ ਦੇਸੀ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਮਨਜੀਤ ਸਿੰਘ ਨੇ ਰਮਨਦੀਪ ਸਿੰਘ ਉਰਫ ਰਮਨਾ ਪੁੱਤਰ ਜੰਨਕ ਰਾਜ ਵਾਸੀ ਪਿੰਡ ਰੋਡੇ ਤੇ 123/17-12-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 36 ਬੋਤਲਾਂ ਸ਼ਰਾਬ ਮੋਟਾ ਸੰਤਰਾ ਠੇਕਾ ਦੇਸੀ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਗੁਰਚਰਨ ਸਿੰਘ ਨੇ ਅਮਨਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਤੇ 286/17-12-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 18 ਬੋਤਲਾਂ ਸ਼ਰਾਬ ਜੁਗਨੀ ਸੋਫੀ ਠੇਕਾ ਦੇਸੀ ਹਰਿਆਣਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਹੋਲ:ਕੁਲਦੀਪ ਸਿੰਘ ਨੇ ਚਰਨਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਘੋਲੀਆਂ ਕਲਾਂ ਤੇ 243/17-12-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









