ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇੱਕ ਮੁਲਜ਼ਮ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਜਿਸ ਦੌਰਾਨ ਉਥੇ ਮਜੂਦ ਸੇਵਾਂਦਾਰਾਂ ਵੱਲੋਂ ਜੰਗਲਾਂ ਟੱਪ ਕੇ ਅੰਦਰ ਵੜਦੇ ਸਾਰ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਸੀ । ਉਸ ਸਾਰੀ ਘਟਨਾ ਦੇ ਸਬੰਧ ਵਿੱਚ ਐਸ ਜੀ ਪੀ ਸੀ ਵੱਲੋਂ ਅੱਜ ਵੱਡਾ ਖੁਲਾਸਾ ਕੀਤਾ ਗਿਆ ਹੈ । ਸ਼੍ਰੋਮਣੀ ਕਮੇਟੀ ਨੇ ਖੁਲਾਸਾ ਕੀਤਾ ਹੈ ਕਿ ਟਾਸਕ ਫੋਰਸ ਨੂੰ ਮੁਲਜ਼ਮ ਉਤੇ ਸ਼ੱਕ ਸੀ ਤੇ ਉਸ ਨੂੰ ਕਈ ਵਾਰ ਦਰਬਾਰ ਸਾਹਿਬ ਵਿਚ ਰੋਕ ਕੇ ਵਾਪਸ ਭੇਜਿਆ ਗਿਆ। ਪਰ ਇਸ ਦੇ ਬਾਵਜੂਦ ਉਹ ਕੋਸ਼ਿਸ਼ਾਂ ਕਰਦਾ ਰਿਹਾ।
ਇਸ ਤੋਂ ਬਾਅਦ ਉਸ ਨੇ ਚਲਾਕੀ ਵਰਤੀ। ਜਦੋਂ ਸ਼ਾਮ ਨੂੰ ਟਾਸਕ ਫੋਰਸ ਸੇਵਾਦਾਰਾਂ ਦੀ ਡਿਊਟੀ ਬਦਲ ਗਈ ਤਾਂ ਮੁਲਜ਼ਮ ਬੜੀ ਚਲਾਕੀ ਨਾਲ ਅੰਦਰ ਦਾਖਲ ਹੋ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਦੀਆਂ ਹਰਕਤਾਂ ਤੋਂ ਲੱਗਦਾ ਸੀ ਕਿ ਉਸ ਨੂੰ ਕਮਾਂਡੋ ਟਰੇਨਿੰਗ ਸੀ।ਇਸੇ ਕਾਰਨ ਉਸ ਨੇ ਕੁਝ ਹੀ ਸਕਿੰਟ ਵਿਚ ਘਟਨਾ ਨੂੰ ਅੰਜਾਮ ਦੋ ਦਿੱਤਾ।
PUNJAB




INDIA








WORLD










