ਨਸ਼ਾ ਤਸਕਰੀ ਕੇਸ ਵਿੱਚ ਪੰਜਾਬ ਪੁਲਿਸ ਨੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਐਸ ਟੀ ਐਫ ਦੀ ਰਿਪੋਰਟ ਦੀ ਆਧਾਰ ਤੇ ਧਾਰਾ 25, 27a ਤੇ 29 ਐਨਡੀਪੀਸੀ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ
ਮਿਲੀ ਜਾਣਕਾਰੀ ਮੁਤਾਬਿਕ ਨਸ਼ਾ ਤਸਕਰੀ ਕੇਸ ਵਿੱਚ ਲਗਾਤਾਰ ਪੰਜਾਬ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆ ਰਿਹਾ ਸੀ ।ਪਿਛਲੇ ਸਮੇਂ ਨਸ਼ਾ ਤਸਕਰੀ ਨੂੰ ਲੈ ਕੇ ਐਸ ਟੀਐਫ ਜਿਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਹਨ ਉਨ੍ਹਾਂ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਸੀ ਜਿਸ ਦੀ ਰਿਪੋਰਟ ਹਾਈਕੋਰਟ ਵਿੱਚ ਪੇਸ਼ ਕਰ ਦਿੱਤੀ ਗਈ। ਪਰ ਉਹ ਹੁਣ ਰਿਪੋਰਟ ਉਜਾਗਰ ਨਹੀਂ ਹੋਈ ਸੀ । ਉਸ ਰਿਪੋਰਟ ਦੀ ਇੱਕ ਕਾਪੀ ਸਰਕਾਰ ਕੋਲ ਵੀ ਮਜੂਦ ਸੀ ।ਪਿਛਲੇ ਦਿਨੀਂ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝੜ ਪਾਈ ਗਈ ਸੀ ਕੇ ਉਹ ਆਪਣੀ ਕਾਰਵਾਈ ਕਰ ਸਕਦੇ ਹਨ । ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਸਟੇਟ ਕ੍ਰਾਈਮ ਪੁਲਿਸ ਥਾਣਾ ਮੁਹਾਲੀ ਵਿਖੇ ਧਾਰਾ 25, 27 ਏ ਤੇ 29 ਐਨਡੀਪੀਸੀ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ । ਜਿਸ ਤੋਂ ਬਾਅਦ ਬਿਕਰਮਜੀਤ ਸਿੰਘ ਮਜੀਠੀਆ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ ਦੇ
PUNJAB




INDIA








WORLD










