ਪੰਜਾਬ ਸਰਕਾਰ ਨੇ ਅੱਜ ਪੁਰਾਣੇ ਨਸ਼ਾ ਤਸਕਰੀ ਕੇਸ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਤੇ ਪਰਚਾ ਦਰਜ ਕਰਕੇ ਭੜਥੂ ਪਾ ਦਿੱਤਾ ਗਿਆ ਹੈ । ਇਸ ਕਾਰਵਾਈ ਨੂੰ ਜਿਥੇ ਬੀਜੇਪੀ ਨੇ ਸਹੀ ਕਰਾਰ ਦਿੱਤਾ ਹੈ । ਦੂਜੇ ਪਾਸੇ ਕੈਪਟਨ ਨੇ ਸਰਕਾਰ ਵੱਲੋਂ ਕੀਤਾ ਜਾ ਰਿਹਾ ਧੱਕਾ ਕਰਾਰ ਦਿੱਤਾ ਤੇ ਮਜੀਠੀਏ ਉਪਰ ਕੀਤੀ ਐਫ ਆਈਆਰ ਨੂੰ ਗਲਤ ਦੱਸਿਆ ਹੈ। ਬੀਜੇਪੀ ਦੇ ਸੀਨੀਅਰ ਲੀਡਰ ਗਜੇਂਦਰ ਸ਼ੇਖਾਵਤ ਨੇ ਕਿਹਾ ਹੈ ਕਿ ਜਦੋਂ ਪਾਪਾਂ ਦਾ ਘੜਾ ਕਦੇ ਨਾ ਕਦੇ ਭਰਦਾ ਹੀ ਹੈ ਤੇ ਉਹ ਫਟਦਾ ਵੀ ਹੈ। ਉਨ੍ਹਾਂ ਕਿਹਾ ਕਿ ਦੇਰ ਆਏ, ਦਰੁਸਤ ਆਏ, ਪਾਪ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਸ਼ੇਖਾਵਤ ਨੇ ਕਿਹਾ ਹੈ ਕਿ ਪੰਜਾਬ ਦੇ ਕਿਸੇ ਵੀ ਕੋਨੇ ‘ਚ ਨਸ਼ਿਆਂ ਦਾ ਨਾਂ ਲੈ ਲਓ ਤਾਂ ਮਜੀਠੀਆ ਦਾ ਨਾਂ ਆਪਣੇ-ਆਪ ਸਾਹਮਣੇ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮੀਡੀਆ ਤੋਂ ਹੀ ਜਾਣਕਾਰੀ ਮਿਲੀ ਹੈ ਕਿ ਪੰਜਾਬ ‘ਚ ਡਰੱਗ ਦੇ ਬ੍ਰਾਂਡ ਵੀ ਉਨ੍ਹਾਂ ਦੇ ਨਾਂ ‘ਤੇ ਚੱਲਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਨੇੜੇ ਆਉਣ ‘ਤੇ ਅਜਿਹਾ ਕੀਤਾ ਹੈ। ਇਸ ਲਈ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਇੰਨੀ ਦੇਰੀ ਕਿਉਂ ਕੀਤੀ
ਕੈਪਟਨ ਨੇ ਕਿਹਾ ਹੈ ਕਿ ਕਾਂਗਰਸ ਅੱਜ ਧੱਕਾ ਕਰ ਰਹੀ ਹੈ। ਮਜੀਠੀਆ ‘ਤੇ ਗਲਤ ਕੇਸ ਦਰਜ ਕੀਤਾ ਗਿਆ ਹੈ। ਇਹ ਦੁਸ਼ਮਣੀ ਕੱਢੀ ਜਾ ਰਹੀ ਹੈ। ਕਾਨੂੰਨ ਦੀ ਪਾਲਣਾ ਨਹੀਂ ਕੀਤੀ ਗਈ। ਕਾਂਗਰਸ ਨੇ ਮੇਰੇ ਨਾਲ ਵੀ ਧੱਕਾ ਕੀਤਾ ਹੈ। ਕੈਪਟਨ ਨੇ ਕਿਹਾ ਕਕਿ ਬਿਕਰਮ ਮਜੀਠੀਆ ਖਿਲਾਫ ਦਰਜ ਕੀਤਾ ਮਾਮਲਾ ਗਲਤ ਹੈ। ਇਸ ਬਾਰੇ ਰਿਪੋਰਟ ਤਾਂ ਅਜੇ ਹਾਈਕੋਰਟ ‘ਚ ਸੀਲਬੰਦ ਪਈ ਹੈ। ਇਸ ਦੇਸ਼ ਵਿੱਚ ਕੋਈ ਕਾਨੂੰਨ ਨਹੀਂ ਹੈ। ਤੁਸੀਂ ਬਿਨਾਂ ਕਿਸੇ ਸਬੂਤ ਦੇ ਕਿਸੇ ‘ਤੇ ਮੁਕੱਦਮਾ ਕਿਵੇਂ ਕਰ ਸਕਦੇ ਹੋ। ਤੁਸੀਂ ਸਿਆਸੀ ਦੁਸ਼ਮਣੀ ਕੱਢਣ ਲਈ ਅਜਿਹਾ ਕਿਉਂ ਕਰ ਰਹੇ ਹੋ
PUNJAB




INDIA








WORLD










