ਪੰਜਾਬ ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਦੇ ਘਰ ਅਤੇ ਵਪਾਰਕ ਸਥਾਨਾਂ ਉਪਰ ਪਿਛਲੇ 26 ਘੰਟਿਆਂ ਤੋਂ ਈਡੀ ਵੱਲੋਂ ਲਗਾਤਾਰ ਜਾਂਚ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਈਡੀ ਅਧਿਕਾਰੀ ਸੰਜੀਵ ਅਰੋੜਾ, ਉਨ੍ਹਾਂ ਦੇ ਦੋ ਭਾਈਵਾਲਾਂ ਅਤੇ ਉਨ੍ਹਾਂ ਦੇ ਪੁੱਤਰ ਦੀਆਂ ਫਰਮਾਂ ਦੀ 26 ਘੰਟਿਆਂ ਤੋਂ ਜਾਂਚ ਕਰ ਰਹੇ ਹਨ। ਇਹ ਛਾਪੇਮਾਰੀ ਲੁਧਿਆਣਾ, ਜਲੰਧਰ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਕੁੱਲ 13 ਥਾਵਾਂ ‘ਤੇ ਕੀਤੀ ਜਾ ਰਹੀ ਹੈ।
ਛਾਪੇਮਾਰੀ ਦੌਰਾਨ ਮੰਤਰੀ ਅਰੋੜਾ ਦੇ ਦਿੱਲੀ ਸਥਿਤ ਸਰਕਾਰੀ ਨਿਵਾਸ, ਉਨ੍ਹਾਂ ਦੇ ਨਿੱਜੀ ਨਿਵਾਸ, ਕੰਪਨੀ ਦਫ਼ਤਰਾਂ ਅਤੇ ਨਜ਼ਦੀਕੀ ਸਾਥੀਆਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਈਡੀ ਦੀ ਕਾਰਵਾਈ ਸਟਾਕ ਮਾਰਕੀਟ ਵਿੱਚ ਅੰਦਰੂਨੀ ਵਪਾਰ ਅਤੇ UAE ਤੋਂ ਭਾਰਤ ਵਿੱਚ ਸ਼ੱਕੀ ਫੰਡਾਂ ਦੀ ਰਾਊਂਡ-ਟ੍ਰਿਪਿੰਗ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।
ਕੇਂਦਰੀ ਸੁਰੱਖਿਆ ਬਲ ਦੀਆਂ ਟੀਮਾਂ ਤਾਇਨਾਤ
ਕੇਂਦਰੀ ਸੁਰੱਖਿਆ ਬਲ ਦੀਆਂ ਟੀਮਾਂ ਲੁਧਿਆਣਾ ਦੇ ਗੁਰਦੇਵ ਨਗਰ ਵਿੱਚ ਸੰਜੀਵ ਅਰੋੜਾ ਦੇ ਘਰ ਤਾਇਨਾਤ ਹਨ ਅਤੇ ਈਡੀ ਅਧਿਕਾਰੀ ਅੰਦਰ ਕਾਰਵਾਈ ਕਰ ਰਹੇ ਹਨ। ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਈਡੀ ਦੀਆਂ ਟੀਮਾਂ ਸ਼ੁੱਕਰਵਾਰ ਸਵੇਰੇ 7 ਵਜੇ ਉਨ੍ਹਾਂ ਦੇ ਘਰ ਪਹੁੰਚੀਆਂ। ਜਾਂਚ 26 ਘੰਟਿਆਂ ਤੋਂ ਜਾਰੀ ਹੈ।
PUNJAB




INDIA








WORLD










