ਚੰਡੀਗੜ੍ਹ : ਬਿਕਰਮ ਮਜੀਠੀਆ ਜੋ ਕੇ ਨਸ਼ੇ ਦੇ ਇਲਜਾਮਾਂ ਵਿਚ ਲਗਾਤਾਰ ਘਿਰਦੇ ਆ ਰਹੇ ਸਨ ਉਨ੍ਹਾਂ ਉੱਪਰ ਬੀਤੇ ਦਿਨੀ ਪੰਜਾਬ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਸੀ, ਜਿਸਤੋਂ ਬਾਅਦ ਉਹ ਲਗਾਤਾਰ ਫਰਾਰ ਚੱਲ ਰਹੇ ਹਨ। ਅਜਿਹੇ ਵਿਚ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਨ ਲਈ ਬਣੀ ਐਸ.ਆਈ.ਟੀ. ਸਰਗਰਮ ਹੋ ਚੁੱਕੀ ਹੈ ਤੇ ਬੀਤੀ ਰਾਤ ਉਨ੍ਹਾਂ ਵਲੋਂ ਮਜੀਠੀਆ ਦੇ 16 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ, ਜਿਨ੍ਹਾਂ ਵਿਚ ਕਈ ਟਿਕਾਣੇ ਉਨ੍ਹਾਂ ਦੇ ਕਰੀਬੀਆਂ ਦੇ ਮੰਨੇ ਜਾ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਮਿਲੀ ਖ਼ਬਰ ਮੁਤਾਬਿਕ ਮਜੀਠੀਆ ਪੰਜਾਬ ਵਿਚ ਨਹੀਂ ਹਨ ਤੇ ਖ਼ਦਸ਼ਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਉਹ ਭਾਰਤ ਵਿੱਚੋਂ ਹੀ ਨਿਕਲ ਗਏ ਹਨ।
PUNJAB




INDIA








WORLD










