ਬਾਘਾਪੁਰਾਣਾ (ਰਿੱਕੀ ਆਨੰਦ) : ਪੰਜਾਬ ਵਿਧਾਨਸਭਾ ਚੋਣਾਂ 2022 ਦਾ ਸਮਾਂ ਨਜਦੀਕ ਆਉਂਦਾ ਜਾ ਰਿਹਾ ਹੈ ਅਤੇ ਹਰ ਰਾਜਨੀਤਕ ਪਾਰਟੀ ਆਪਣੀਆਂ ਆਪਣੀਆਂ ਤਿਆਰੀਆਂ ਵਿੱਚ ਲੱਗੀ ਹੋਈ ਹੈ । ਇਸ ਤਰ੍ਹਾਂ ਹੀ ਕਾਂਗਰਸ ਪਾਰਟੀ ਆਪਣੇ ਵਰਕਰਾਂ ਅਤੇ ਵੋਟਰਾਂ ਨੂੰ ਖੁਸ਼ ਕਰਨ ਲਈ ਪਾਰਟੀ ਵਿੱਚ ਆਹੁਦੇਦਾਰ ਨਿਯੁਕਤ ਕਰ ਰਹੀ ਹੈ । ਕਾਂਗਰਸ ਪਾਰਟੀ ਵੱਲੋਂ ਕਮਲਜੀਤ ਬਰਾੜ ਨੂੰ ਜਿਲਾ ਮੋਗਾ ਦੇ ਜ਼ਿਲਾ ਪ੍ਰਧਾਨ ਬਣਨ ਤੋਂ ਬਾਅਦ ਅੱਜ ਸਭ ਤੋਂ ਪਹਿਲਾਂ ਬਾਘਾ ਪੁਰਾਣਾ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕਰ ਆਹੁਦੇ ਵੰਡਣ ਦੀ ਸ਼ੁਰੂਆਤ ਕੀਤੀ । ਕਾਂਗਰਸ ਪਾਰਟੀ ਵੱਲੋਂ ਵਿਮਲ ਗਰਗ ਵਿੱਕੀ ਮਾਰਬਲ ਵਾਲੇ ਨੂੰ ਕਾਂਗਰਸ ਦਾ ਬਾਘਾ ਪੁਰਾਣਾ ਸ਼ਹਿਰੀ ਪ੍ਰਧਾਨ ਨਿਯੁਕਤ ਕਰ ਨਿਯੁਕਤੀ ਪੱਤਰ ਦਿੱਤਾ ਗਿਆ । ਇਸ ਮੌਕੇ ਵਿਮਲ ਗਰਗ ਵਿੱਕੀ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਦੱਸਿਆ ਕਿ ਉਹ ਕਾਂਗਰਸ ਪਾਰਟੀ ਨੂੰ ਸਿਖ਼ਰ ਤੇ ਲੈਕੇ ਜਾਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਜੋ ਜਿੰਮੇਵਾਰੀ ਪਾਰਟੀ ਨੇ ਉਨ੍ਹਾਂ ਨੂੰ ਸੌੰਪੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਇਸ ਨਿਯੁਕਤੀ ਤੇ ਵਿਮਲ ਗਰਗ ਨੇ ਕਾਂਗਰਸ ਪਾਰਟੀ ਅਤੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਬਰਾੜ ਦਾ ਧੰਨਵਾਦ ਕੀਤਾ । ਅਹੁਦੇ ਵੰਡਣ ਵਿੱਚ ਦੇਰੀ ਹੋਣ ਦੇ ਸਵਾਲ ਤੇ ਕਮਲਜੀਤ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਸਮੁੰਦਰ ਹੈ ਅਤੇ ਬਾਕੀ ਪਾਰਟੀਆਂ ਤਾਂ ਟੋਬੇ ਹਨ । ਕਾਂਗਰਸ ਪਾਰਟੀ ਹਮੇਸ਼ਾ ਹੀ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਨੂੰ ਹੀ ਜਿੰਮੇਵਾਰੀ ਸੌੰਪਦੀ ਹੈ । ਕਮਲਜੀਤ ਬਰਾੜ ਨੇ ਕਿਹਾ ਕਿ ਵਿਮਲ ਗਰਗ ਇੱਕ ਟਕਸਾਲੀ ਕਾਂਗਰਸੀ ਹੈ ਅਤੇ ਹਮੇਸ਼ਾ ਹੀ ਚੰਗੇ ਬੁਰੇ ਵਕਤ ਵਿੱਚ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ, ਸੋ ਅੱਜ ਅਸੀਂ ਇੱਕ ਮਿਹਨਤੀ ਅਤੇ ਇਮਾਨਦਾਰੀ ਪ੍ਰਧਾਨ ਨੂੰ ਚੁਣਿਆ ਹੈ ਤਾਂ ਕਰਕੇ ਪ੍ਰਧਾਨ ਚੁਣਨ ਵਿੱਚ ਦੇਰੀ ਹੋਈ ਹੈ । ਕਾਂਗਰਸ ਪਾਰਟੀ ਵੱਲੋਂ ਇਸ ਨਿਯੁਕਤੀ ਨੂੰ ਬਾਘਾ ਪੁਰਾਣਾ ਦਾ ਹਰ ਕਾਂਗਰਸੀ ਖੁਸ਼ ਨਜ਼ਰ ਆ ਰਿਹਾ ਹੈ। ਇਸ ਮੌਕੇ ਲੱਡੂ ਵੰਢ ਕੇ ਅਤੇ ਵਿਮਲ ਗਰਗ ਨੂੰ ਹਾਰ ਪਾ ਕੇ ਖੁਸ਼ੀ ਜ਼ਾਹਿਰ ਕੀਤੀ ਗਈ । ਇਸ ਮੌਕੇ ਬਾਘਾ ਪੁਰਾਣਾ ਐਮ ਐਲ ਏ ਦਰਸ਼ਨ ਸਿੰਘ ਬਰਾੜ , ਕਾਂਗਰਸ ਜ਼ਿਲਾ ਪ੍ਰਧਾਨ ਕਮਲਜੀਤ ਬਰਾੜ, ਗੁਰਜੰਟ ਬਰਾੜ, ਜਗਸੀਰ ਸਿੰਘ ਕਾਲੇ ਕੇ , ਵਿੱਕੀ ਗਰਗ, ਰੋਕੀ ਗਰਗ, ਮੋਨੀ ਮਿੱਤਲ, ਸਸ਼ੀ ਗਰਗ, ਸੁਕੇਸ਼ ਕੁਮਾਰ ਸ਼ੈਂਕਾ, ਰਿੰਪੀ ਬਾਂਸਲ, ਹਰਵਿੰਦਰ ਸਿੰਘ ਬਰਾੜ,ਰਾਜਨ ਗਰਗ, ਜੋਨੀ ਮਿੱਤਲ, ਹੁਸਨ ਲਾਲ, ਬੋਬੀ, ਦੀਪਕ ਬਾਂਸਲ, ਖਾਸ ਤੌਰ ਤੇ ਮੌਜ਼ੂਦ ਰਹੇ ।
PUNJAB




INDIA








WORLD










