ਨਿਹਾਲ ਸਿੰਘ ਵਾਲਾ -:(ਪ੍ਰਦੀਪ ਢਿੱਲੋਂ )-:ਜਿਲ੍ਹਾ ਮੋਗਾ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਯੂਥ ਅਕਾਲੀ ਦਲ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਗਟਰਾ ਆਪਣੇ ਸਾਥੀਆਂ ਸਮੇਤ ਪਾਰਟੀ ਨੂੰ ਅਲਵਿਦਾ ਆਖ ਭਾਜਪਾ ਵਿੱਚ ਸ਼ਾਮਲ ਹੋ ਗਏ ।ਅੱਜ ਦਿੱਲੀ ਵਿਖੇ ਭਾਜਪਾ ਦੇ ਮੁੱਖ ਦਫਤਰ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ਿਖਾਵਤ ਨੇ ਜਗਦੀਪ ਸਿੰਘ ਗਟਰਾ ਦੇ ਨਾਲ ਪਰਦੀਪ ਕੁਮਾਰ ਬਿੱਟੂ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਿਹਾਲ ਸਿੰਘ ਵਾਲਾ , ਪ੍ਰਵੀਨ ਕੁਮਾਰ ਡੋਡ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਲਾ ਮੋਗਾ, ਜਰਨੈਲ ਸਿੰਘ ਸੀਨੀਅਰ ਮੀਤ ਪ੍ਰਧਾਨ ਮੋਗਾ , ਵਿੱਕੀ ਮੰਗਲਾ ਸੀਨੀਅਰ ਮੀਤ ਪ੍ਰਧਾਨ ਮੋਗਾ , ਬੂਟਾ ਸਿੰਘ ਪ੍ਰਧਾਨ ਰਾਈਸ ਮਿੱਲਰਜ ਐਸੋਸੀਏਸ਼ਨ, ਸੁਖਵਿੰਦਰ ਸਿੰਘ ਸੀਰਾ ਖਾਈ ਸਾਬਕਾ ਬਲਾਕ ਸੰਮਤੀ ਮੈਂਬਰ, ਗੁਲਸ਼ਨ ਕੁਮਾਰ ਗੋਗੀ , ਜਗਜੀਤ ਸਿੰਘ ਮਾਣੂੰਕੇ ਸਰਕਲ ਪ੍ਰਧਾਨ ਬੀ ਸੀ ਵਿੰਗ ਦਾ ਸਵਾਗਤ ਕੀਤਾ ।
ਜ਼ਿਕਰਯੋਗ ਹੈ ਕਿ ਜਗਦੀਪ ਸਿੰਘ ਗਟਰਾ ਪਿਛਲੇ ਦਿਨੀਂ ਨਿਹਾਲ ਸਿੰਘ ਵਾਲਾ ਵਿਖੇ ਹੋਈ ਸੁਖਬੀਰ ਸਿੰਘ ਬਾਦਲ ਦੀ ਰੈਲੀ ਦੌਰਾਨ ਵੀ ਆਪਣੇ ਸਾਥੀਆਂ ਸਮੇਤ ਗੈਰਹਾਜ਼ਰ ਰਹੇ ।ਓੁਸ ਵੇਲੇ ਤੋਂ ਹੀ ਓੁਹਨਾਂ ਦੀ ਪਾਰਟੀ ਛੱਡਣ ਦੀ ਚਰਚਾ ਸੀ।
PUNJAB




INDIA








WORLD










