ਚੰਡੀਗੜ੍ਹ 28 ਦਸੰਬਰ (ਪ.ਪ.) : ਲੰਬੇ ਸਮੇਂ ਤੋਂ ਲਟਕਦੇ ਆ ਰਹੇ ਸਿੱਖ ਮਸਲਿਆਂ ਉੱਤੇ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਘੱਟ ਗਿਣਤੀ ਕਮਿਸ਼ਨ ਭਾਰਤ ਦੇ ਚੇਅਰਮੈਨ ਸ.ਇਕਬਾਲ ਸਿੰਘ ਲਾਲਪੁਰਾ ਨਾਲ ਦਿੱਲੀ ਸਥਿਤ ਉਨ੍ਹਾਂ ਦੇ ਦਫ਼ਤਰ ਪੁੱਜ ਕੇ ਲੰਬੀ ਗੱਲਬਾਤ ਕੀਤੀ ਜਥੇਦਾਰ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਗੁਰਦੁਆਰਾ ਦਾਦੂ ਸਾਹਿਬ ਤੋਂ ਇਕ ਪ੍ਰੈੱਸ ਨੋਟ ਜਾਰੀ ਕਰਕੇ ਮੀਡੀਆ ਨੂੰ ਦੱਸਿਆ ਕਿ ਜਥੇਦਾਰ ਦਾਦੂਵਾਲ ਸਾਹਿਬ ਨੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨਾਲ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਸਿੱਖ ਮਸਲਿਆਂ ਦੇ ਹੱਲ ਲਈ ਵਿਸਥਾਰ ਨਾਲ ਗੱਲਬਾਤ ਕੀਤੀ ਜਿਸ ਦਾ ਚੇਅਰਮੈਨ ਸਾਹਿਬ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਅਤੇ ਖੁਦ ਨੂੰ ਇੰਨਾ ਮਸਲਿਆਂ ਦੇ ਹੱਲ ਲਈ ਯਤਨਸ਼ੀਲ ਦੱਸਿਆ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ 1984 ਤੋਂ ਬਾਅਦ ਵਿਦੇਸ਼ਾਂ ਵਿਚ ਰਹਿ ਰਹੇ ਬਹੁਤ ਸਾਰੇ ਜਲਾਵਤਨੀ ਸਿੱਖਾਂ ਦਾ ਵੀ ਇੱਕ ਵੱਡਾ ਮਸਲਾ ਹੈ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਜਲਾਵਤਨੀ ਸਿੱਖਾਂ ਨੂੰ ਵੀ ਬਿਨਾਂ ਸ਼ਰਤ ਭਾਰਤ ਪੁੱਜ ਕੇ ਸੱਚਖੰਡ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਅਤੇ ਆਪਣੇ ਘਰ ਪਰਿਵਾਰਾਂ ਨੂੰ ਵੇਖਣ ਦਾ ਹੱਕ ਮਿਲਣਾ ਚਾਹੀਦਾ ਹੈ ਜਥੇਦਾਰ ਦਾਦੂਵਾਲ ਸਾਹਿਬ ਨੇ ਚੇਅਰਮੈਨ ਸਾਹਿਬ ਨੂੰ ਦੱਸਿਆ ਕਿ ਸਾਡੇ ਬਹੁਤ ਸਾਰੇ ਸਿੱਖ ਮਸਲੇ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ,ਜਲਾਵਤਨੀ ਸਿੰਘਾਂ ਦੀ ਭਾਰਤ ਵਾਪਸੀ,ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਦੀ ਉਸਾਰੀ,ਗੁਜਰਾਤ ਵਿਚਲੇ ਸਿੱਖ ਕਿਸਾਨਾਂ ਦੇ ਉਜ਼ਾੜੇ ਦਾ ਮਸਲਾ,ਸਾਹਿਬਜ਼ਾਦਿਆਂ ਦੇ ਨਾਮ ਬਾਲ ਦਿਵਸ,ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਤਾਂ ਨਰਮ ਕਰਨ, ਬਰਗਾੜੀ ਬੇਅਦਬੀ ਬਹਿਬਲ ਗੋਲੀ ਕਾਂਡ ਦਾ ਇਨਸਾਫ਼,ਨਸ਼ਾ ਤਸ਼ਕਰਾਂ ਨੂੰ ਗ੍ਰਿਫ਼ਤਾਰ ਕਰਕੇ ਸਪੈਸ਼ਲ ਅਦਾਲਤਾਂ ਲਗਾਕੇ ਸਖ਼ਤ ਸਜ਼ਾਵਾਂ ਦੇਣੀਆਂ ਇਤਆਦਿਕ ਮਸਲੇ ਹਨ ਜੋ ਸਿੱਖ ਭਾਵਨਾਵਾਂ ਨਾਲ ਜੁੜੇ ਹੋਏ ਹਨ ਜਿਨਾਂ ਦਾ ਭਾਰਤ ਸਰਕਾਰ ਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਭਾਰਤ ਸਰਕਾਰ ਵਲੋਂ ਪਹਿਲਾਂ ਵੀ ਕਈ ਮਸਲੇ ਹੱਲ ਕੀਤੇ ਹਨ ਜਿਸਦਾ ਹਰ ਪਾਸੇ ਤੋਂ ਸਵਾਗਤ ਹੋਇਆ ਹੈ ਤੇ ਹੁਣ ਇਹ ਮਸਲੇ ਵੀ ਹੱਲ ਕਰਨੇ ਚਾਹੀਦੇ ਹਨ ਚੇਅਰਮੈਨ ਸ.ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕੇ ਘੱਟ ਗਿਣਤੀ ਕਮਿਸ਼ਨ ਭਾਰਤ ਦਾ ਚੇਅਰਮੈਨ ਹੋਣ ਕਰਕੇ ਉਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕੇ ਘੱਟ ਗਿਣਤੀਆਂ ਨਾਲ ਭਾਰਤ ਵਿੱਚ ਜਿੱਥੇ ਵੀ ਜਿਆਦਤੀ ਹੁੰਦੀ ਹੈ ਉਨਾਂ ਦੇ ਮਸਲੇ ਦਾ ਹੱਲ ਕਰਵਾਉਣਾ ਮੇਰਾ ਫਰਜ਼ ਹੈ ਤੇ ਉਹ ਆਪਣਾ ਫਰਜ਼ ਪੂਰਾ ਨਿਭਾਉਣਗੇ ਹਰਿਆਣਾ ਕਮੇਟੀ ਮੈਂਬਰ ਗੁਰਪ੍ਰਸਾਦ ਸਿੰਘ ਫਰੀਦਾਬਾਦ,ਪ੍ਰਿਤਪਾਲ ਸਿੰਘ ਆਹਲੂਵਾਲੀਆ ਅਤੇ ਸਹਾਇਕ ਜਗਮੀਤ ਸਿੰਘ ਬਰਾੜ ਵੀ ਇਸ ਸਮੇਂ ਹਾਜ਼ਰ ਸਨ।
PUNJAB




INDIA








WORLD










