ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰੈਲੀਆਂ ਦੇ ਵੱਡੇ ਇਕੱਠਾਂ ਵਿੱਚ ਪੰਜਾਬ ਪੁਲਿਸ ਪ੍ਰਤੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਉਸ ਤੋਂ ਬਾਅਦ ਪੰਜਾਬ ਦੇ ਸਿਆਸੀਆਂ ਨੇ ਸਿੱਧੂ ਤੇ ਸਿੱਧੇ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਸੀ। ਸਿੱਧੂ ਖਿਲਾਫ ਇੱਕ ਡੀਐਸਪੀ ਵੱਲੋਂ ਮਾਣਹਾਨੀ ਦਾ ਕੇਸ ਵੀ ਦਾਇਰ ਕੀਤਾ ਹੈ ਤੇ ਪੰਜਾਬ ਵਿੱਚ ਪੁਲਿਸ ਦੇ ਅਧਿਕਾਰੀਆਂ ਨੇ ਸ਼ੋਸ਼ਲ ਮੀਡੀਏ ਤੇ ਜਾ ਕੇ ਸਿੱਧੂ ਦੇ ਸ਼ਬਦਾਂ ਖਿਲਾਫ ਇਤਰਾਜ਼ ਉਠਾਏ ਸੀ। ਅੱਜ ਨਵਜੋਤ ਸਿੰਘ ਸਿੱਧੂ ਨੇ ਮੀਡੀਏ ਨਾਲ ਗਲਬਾਤ ਦੌਰਾਨ ਪੁਲਿਸ ਤੋਂ ਮੁਆਫੀ ਮੰਗ ਲਈ ਹੈ । ਸਿੱਧੂ ਨੇ ਆਖਿਆ ਜੇ ਮੇਰੇ ਕਿਸੇ ਵੀ ਸ਼ਬਦਾਂ ਕਾਰਨ ਠੇਸ ਪੁੱਜੀ ਹੈ ਤਾਂ ਉਹ ਮੁਆਫੀ ਮੰਗਦੇ ਹਨ। ਦੱਸ ਦੇਈਏ ਕਿ ਸਿੱਧੂ ਨੇ ਇਕ ਰੈਲੀ ਦੌਰਾਨ ਕਾਂਗਰਸੀ ਆਗੂ ਦੇ ਮੋਢੇ ਉਤੇ ਹੱਥ ਰੱਖ ਕੇ ਆਖਿਆ ਸੀ-ਵੇਖੋ ਮੁੰਡਾ ਗਾਡਰ ਵਰਗਾ, ਖਗੂੰਰਾ ਮਾਰ ਕੇ ਥਾਣੇਦਾਰ ਦੀ ਪੈਂਟ ਗਿੱਲੀ ਕਰ ਦੇਵੇ।
ਇਸ ਤੋਂ ਬਾਅਦ ਕਾਫੀ ਵਿਵਾਦ ਭਖਿਆ ਸੀ। ਕਈ ਪੁਲਿਸ ਅਫਸਰਾਂ ਨੇ ਇਸ ਉਤੇ ਇਤਰਾਜ਼ ਜਤਾਇਆ ਸੀ। ਇਥੋਂ ਤੱਕ ਸਿੱਧੂ ਖਿਲਾਫ ਮਾਣਹਾਨੀ ਦੀ ਸ਼ਿਕਾਇਤ ਵੀ ਦਾਇਰ ਕੀਤੀ ਗਈ ਸੀ।
PUNJAB




INDIA








WORLD










