ਸੁਰਿੰਦਰਜੀਤ ਸਿੰਘ ਮੰਡ ਐਸ.ਐਸ.ਪੀ. ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੇ ਐਸ.ਐਚ.ਓ. ਤਰਲੋਚਨ ਸਿੰਘ ਅਤੇ ASI ਤਰਸੇਮ ਸਿੰਘ ਵੱਲੋਂ ਪੁਲਿਸ ਪਾਰਟੀ ਦੇ ਮੁਖਬਰੀ ਦੇ ਅਧਾਰ ਤੇ ਦੌਰਾਨੇ ਗਸਤ ਬੁੱਟਰ ਕਲਾਂ ਪੁਲ ਹੇਠ ਤੋਂ ਰੇਡ ਕਰਕੇ ਮਨਜਿੰਦਰ ਸਿੰਘ ਉਰਫ ਮਨੀ ਪੁੱਤਰ ਸਤਵਿੰਦਰ ਸਿੰਘ ਉਰਫ ਸੱਤੀ ਵਾਸੀ MP ਬਸਤੀ ਲੰਡੇਕੇ ਜਿਲਾ ਮੋਗਾ ਹਾਲ ਅਬਾਦ ਅਗਵਾੜ ਲੋਪੋ ਡਾਲਾ ਜਗਰਾਂਓ ਨੂੰ ਕਾਬੂ ਕਰਕੇ ਉਸ ਪਾਸੋ 29000 ਰੁਪਏ ਜਾਅਲੀ ਭਾਰਤੀ ਕਰੰਸੀ ਨੋਟ ਬ੍ਰਾਮਦ ਕਰਕੇ ਕਰਕੇ ਮੁਕੱਦਮਾ 162 ਅਧੀਨ ਧਾਰਾ , 489 – B , 489 – C , 489 – D , 420 IPC ਦਰਜ ਰਜਿਸਟਰ ਕੀਤਾ ਗਿਆ ਹੈ । ਮੁੱਢਲੀ ਤਫਤੀਸ ਦੌਰਾਨ ਦੋਸ਼ੀ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਜਾਅਲੀ ਕਰੰਸੀ ਨੋਟ ਲੈ ਕੇ ਬਜਾਰ ਵਿੱਚ ਦੁਕਾਨਾ ਪਰ 2000 ਤੇ 500 ਦਾ ਨੋਟ ਦੇ ਕੇ 100/200 ਦਾ ਸਮਾਨ ਲੈ ਕੇ ਜਾਅਲੀ ਨੋਟ ਚਲਾ ਦਿੰਦਾ ਸੀ ਅਤੇ ਬਾਕੀ ਦੇ ਅਸਲੀ ਕਰੰਸੀ ਪੈਸੇ ਮੈਂ ਦੁਕਾਨਦਾਰ ਤੋਂ ਲੈ ਲੈਂਦਾ ਸੀ ਜਾਂ ਉਹ ਵਿਆਹ ਵਿੱਚ ਜਾ ਕੇ ਵਿਆਹ ਵਾਲੀ ਜੋੜੀ ਨੂੰ ਸਗਨ ਪਾਉਣ ਦੇ ਬਹਾਨੇ 2 ਹਜ਼ਾਰ ਦਾ ਜਾਅਲੀ ਕਰੰਸੀ ਨੋਟ ਤੁੜਵਾ ਲੈਂਦਾ ਸੀ। ਇਸ ਤਰ੍ਹਾਂ ਨਾਲ ਜਾਅਲੀ ਕਰੰਸੀ ਨੋਟਾਂ ਨੂੰ ਚਲਾਉਂਦਾਂ ਸੀ । ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਬ੍ਰਾਮਦਗੀ ਅਤੇ ਨੋਟ ਛਾਪਣ ਵਾਲੇ ਦੋਸ਼ੀਆਂ ਤੱਕ ਪਹੁੰਚਣ ਲਈ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ । ਸ.ਥ. ਤਰਸੇਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ 29000 ਰੁਪਏ ਜਾਅਲੀ ਭਾਰਤੀ ਕਰੰਸੀ ਨੋਟ ਉਕਤ ਦੋਸ਼ੀ ਪਾਸੋਂ ਬਰਾਮਦ ਕੀਤੇ ਹਨ।
PUNJAB




INDIA








WORLD










