ਬਾਘਾਪੁਰਾਣਾ 30 ਦਸੰਬਰ (ਪ.ਪ.) : ਹਲਕਾ ਬਾਘਾਪੁਰਾਣਾ ਤੋਂ ਦੋ ਵਾਰ ਵਿਧਾਇਕ ਚੁਣੇ ਜਾ ਚੁੱਕੇ ਸਵ. ਸਾਧੂ ਸਿੰਘ ਰਾਜੇਆਣਾ ਦੇ ਸਪੁੱਤਰ ਅਤੇ ਜੈਨਕੋ ਬੋਰਡ ਦੇ ਸਾਬਕਾ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ ਨੇ ਅੱਜ ਸ਼੍ਰੋਮਣੀ ਅਕਾਲੀ ਨੂੰ ਵੱਡਾ ਝਟਕਾ ਦਿੰਦਿਆਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਜਗਤਾਰ ਸਿੰਘ ਰਾਜੇਆਣਾ ਹਲਕਾ ਬਾਘਾਪੁਰਾਣਾ ਨਾਲ ਸਬੰਧਤ ਵੱਡੇ ਕੱਦਵਾਰ ਨੇਤਾ ਵਜੋਂ ਜਾਣੇ ਜਾਂਦੇ ਹਨ ਤੇ ਵੱਡੀ ਗਿਣਤੀ ਵਿਚ ਰਾਜੇਆਣਾ ਪਰਿਵਾਰ ਹਲਕੇ ਦੇ ਵੋਟਰਾਂ ਵਿਚ ਆਪਣੀ ਪਕੜ ਰੱਖਦਾ ਹੈ। ਜੇਕਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਕਿ ਰਾਜੇਆਣਾ ਪਰਿਵਾਰ ਵਲੋਂ ਵੱਡੀ ਗਿਣਤੀ ਵਿਚ ਕੀਤੇ ਵਿਕਾਸ ਕਾਰਜਾਂ ਨੇ ਲੋਕਾਂ ਦੇ ਦਿਲਾਂ ਵਿਚ ਚੰਗੀ ਪਕੜ ਬਣਾਈ ਹੋਈ ਹੈ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਜਗਤਾਰ ਸਿੰਘ ਰਾਜੇਆਣਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਇਕ ਚਿੱਠੀ ਲਿਖੀ ਹੈ ਜੋ ਇਸ ਪ੍ਰਕਾਰ ਹੈ।
ਪ੍ਰਧਾਨ ਸਾਹਿਬ ( ਸ . ਸੁਖਬੀਰ ਸਿੰਘ ਬਾਦਲ ) ਜੀਓ ,
ਸਤਿ ਸ਼੍ਰੀ ਅਕਾਲ ਜੀ । ਮੈਂ ਜਦ ਵੀ ਆਪਣੇ ਖਾਨਦਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਪਸੀ ਰਿਸ਼ਤਿਆਂ ਦੇ ਇਤਿਹਾਸ ਨੂੰ ਦੇਖਦਾ ਹਾਂ ਤਾਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ।ਮਾਣ ਨਾਲ ਸਿਰ ਉੱਚਾ ਹੁੰਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਅੱਗੇ ਹੋਕੇ ਪਹਿਰਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਜੀਵਨ ਸਮਰਪਣ ਕੀਤਾ । ਇਸ ਸਾਂਝ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਾਡੇ ਪ੍ਰੀਵਾਰ ਨੂੰ ਮਾਣ ਸਨਮਾਣ ਨਾਲ ਨਿਵਾਜਿਆ | ਟਕਸਾਲੀ ਲੀਡਰਸ਼ਿਪ ਇਹ ਵੀ ਜਾਣਦੀ ਹੈ ਕਿ ਸਾਡੇ ਪਰਿਵਾਰ ਨੇ ਵੀ ਪਾਰਟੀ ਵੱਲੋਂ ਮਿਲੇ ਮਾਣ ਸਨਮਾਨ ਨੂੰ ਕਦੇ ਠੇਸ ਨਹੀਂ ਪਹੁੰਚਾਈ , ਸਗੋਂ ਦੁਗਣਾ ਕਰਕੇ ਅਦਾ ਕੀਤਾ।ਮੇਰੇ ਪਿਤਾ ਜੀ ਸ . ਸਾਧੂ ਸਿੰਘ ਰਾਜਿਆਣਾ ਅਤੇ ਸਾਡਾ ਸਾਰਾ ਪਰਿਵਾਰ 1991 ਦੇ ਉਸ ਕਾਲੇ ਦੌਰ ਵਿਚ ਵੀ ਪਾਰਟੀ ਨਾਲ ਖੜ੍ਹਾ ਰਿਹਾ ਜਦੋਂ ਕੋਈ ਵੀ ਪਾਰਟੀ ਦਾ ਝੰਡਾ ਫੜਨ ਲਈ ਤਿਆਰ ਨਹੀਂ ਸੀ । ਉਸ ਸਮੇਂ ਦੌਰਾਨ ਸਾਡੇ ਉਪਰ ਕਈ ਜਾਨਲੇਵਾ ਹਮਲੇ ਵੀ ਹੋਏ , ਪਰ ਪ੍ਰਮਾਤਮਾ ਦੀ ਮੇਹਰ ਅਤੇ ਲੋਕਾਂ ਦੇ ਪਿਆਰ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਆ । ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵਰਗੀ ਪੰਥਕ ਪਾਰਟੀ ਵਿੱਚ ਟਕਸਾਲੀ ਆਗੂਆਂ ਦਾ ਮਾਣ ਸਨਮਾਨ ਅਤੇ ਸੁਣਵਾਈ ਨਹੀ ਰਹੀ । ਹੁਣ ਪਾਰਟੀ ਵਿੱਚ ਧਨਾਢ , ਮੌਕਾਪ੍ਰਸਤ ਅਤੇ ਚਾਪਲੂਸ ਲੋਕਾਂ ਦਾ ਜਮਾਵੜਾ ਵਧ ਗਿਆ ਹੈ । ਪਿਛਲੇ ਕੁਝ ਸਮੇਂ ਵਿੱਚ ਵਾਪਰੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਲੋਕਾਂ ਦੀ ਸੇਵਾ ਦੇ ਮਨੋਰਥ ਤੋਂ ਲਾਂਭੇ ਹੋ ਗਿਆ ਹੈ ਜੋ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ।
ਜਗਤਾਰ ਸਿੰਘ ਰਾਜਿਆਣਾ , ਹਲਕਾ ਬਾਘਾਪੁਰਾਣਾ ਮੋਗਾ
PUNJAB




INDIA








WORLD










