ਪੰਜਾਬ ਦੇ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਨੂੰ ਲੈ ਕੇ ਜਿਥੇ ਨੈਸ਼ਨਲ ਮੀਡੀਆ ਚੀਕ ਚੀਕ ਕੇ ਪੰਜਾਬ ਦੇ ਲੋਕਾਂ ਅਤੇ ਸਰਕਾਰ ਨੂੰ ਦੋਸ਼ੀ ਠਹਿਰਾਉਣ ਲਈ ਜੋਰ ਲਾ ਰਿਹਾ ਹੈ । ਜੇ ਉਸ ਸਮੇਂ ਦੀਆਂ ਤਸਵੀਰਾਂ ਤੇ ਵੀਡੀਓ ਦੇਖੀਏ ਤਾਂ ਮਾਜਰਾ ਹੋਰ ਹੀ ਨਜਰ ਆਉਂਦਾ ਹੈ । ਕਿਉਂਕਿ ਉਨਾਂ ਤਸਵੀਰਾਂ ਵਿੱਚ ਪ੍ਰਧਾਨ ਮੰਤਰੀ ਦੀ ਗੱਡੀ ਦੇ ਬਿਲਕੁਲ ਨੇੜੇ ਭਾਜਪਾ ਦੇ ਵਰਕਰ ਝੰਡਾ ਲਹਿਰਾਉਂਦੇ ਨਜਰ ਆ ਰਹੇ ਹੈ । ਵੀਡੀਓ ਰਹੀਂ ਸਾਫ ਨਜਰ ਆਉਦਾ ਹੈ ਜਿਸ ਵਿੱਚ ਭਾਜਪਾ ਦਾ ਝੰਡਾ ਲੈ ਕੇ ‘ਭਾਜਪਾ ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦਾ ਪ੍ਰਧਾਨ ਮੰਤਰੀ ਦੀ ਕਾਰ ਦੇ ਬਿਲਕੁਲ ਨੇੜੇ ਖੜ੍ਹਾ ਦਿਖਾਈ ਦੇ ਰਿਹਾ ਹੈ। ਪ੍ਰਧਾਨ ਮੰਤਰੀ ਦੀ ਕਾਲੇ ਰੰਗ ਦੀ ਟੋਇਟਾ ਫਾਰਚੂਨਰ ਹਾਈਵੇਅ ਦੇ ਦੂਜੇ ਪਾਸੇ ਖੜ੍ਹੀ ਹੈ। ਕਾਰ ਹੌਲੀ-ਹੌਲੀ ਚਲਦੀ ਹੈ ਅਤੇ ਵਿਸ਼ੇਸ਼ ਸੁਰੱਖਿਆ ਟੀਮ (SPG) ਦੇ ਕਰਮਚਾਰੀ ਗੱਡੀ ਦੇ ਆਲੇ-ਦੁਆਲੇ ਸੁਰੱਖਿਆ ਢਾਲ ਬਣੇ ਨਜਰ ਆ ਰਹੇ ਸਨ।
PUNJAB




INDIA








WORLD










