ਮੋਗਾ 7 ਜਨਵਰੀ (ਪ.ਪ.) : ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲੇ ਵਿੱਚ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੇ ਏ.ਐਸ.ਆਈ. ਤਰਸੇਮ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੇਨ ਬੱਸ ਅੱਡਾ ਮਾਣੂਕੇ ਮੌਜੂਦ ਸੀ ਤਾ ਖਾਸ਼ ਮੁਖਬਰ ਨੇ ਇਤਲਾਹ ਦਿੱਤੀ ਕਿ ਨਿਲੇਸ਼ ਪਾਟੀਦਰ ਪੁੱਤਰ ਬਾਬੂ ਲਾਲ ਪਾਟੀਦਰ ਪੁੱਤਰ ਅੰਬਾ ਲਾਲ ਪਾਟੀਦਰ ਵਾਸੀ ਖੋਖਰਾ ਤਹਿ ਮਹਿਲਾਰਗੜ ਜਿਲਾ ਮੰਦਸ਼ੋਰ ਥਾਣਾ ਪਿੱਪਲੀਆ ਮੰਡੀ ( MP ) ਮੱਧ ਪ੍ਰਦੇਸ਼ ਅਫੀਮ ਵੇਚਣ ਦਾ ਧੰਦਾ ਕਰਦਾ ਹੈ । ਜੋ ਮੱਧ ਪ੍ਰਦੇਸ਼ ਤੋਂ ਅਫੀਮ ਲਿਆ ਕੇ ਵੇਚਦਾ ਹੈ। ਅੱਜ ਵੀ ਅਫੀਮ ਸਪਲਾਈ ਕਰਨ ਲਈ ਨਿਹਾਲ ਸਿੰਘ ਵਾਲਾ ਨੂੰ ਪੱਤੋ ਤੋਂ ਕੱਚੇ ਰਸਤੇ ਅਦਰਸ਼ ਸਕੂਲ ਵੱਲ ਨੂੰ ਆ ਰਿਹਾ ਹੈ । ਜੋ ਰੇਡ ਕਰਨ ਤੇ ਭਾਰੀ ਮਾਤਰਾ ਅਫੀਮ ਸਮੇਤ ਕਾਬੂ ਆ ਸਕਦੇ ਹਨ।ਜਿਸ ਤੇ ਰੇਡ ਕਰਕੇ ਦੋਸ਼ੀ ਨੂੰ ਕਾਬੂ ਕਰਕੇ ।ਦੋਸੀ ਪਾਸੋਂ 01 ਕਿਲੋ ਗ੍ਰਾਮ ਅਫੀਮ ਬ੍ਰਾਮਦ ਕਰਕੇ ਮੁਕੱਦਮਾ ਨੰਬਰ 01 ਮਿਤੀ 06/01/2022 ਅ / ਧ 18/61/85 NDPS ACT ਥਾਣਾ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕੀਤਾ ਗਿਆ ਹੈ । ਤਰਸੇਮ ਸਿੰਘ ਨੇ ਦੱਸਿਆ ਕਿ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਬ੍ਰਾਮਦਗੀ ਅਤੇ ਪੁੱਛ ਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ।