ਭਾਰਤੀ ਚੋਣ ਕਮਿਸ਼ਨ ਨੇ ਅੱਜ 8 ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼, ਪੰਜਾਬ , ਉੱਤਰਾਖੰਡ, ਮਨੀਪੁਰ ਅਤੇ ਗੋਆ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਇਸ ਐਲਾਨ ਦੇ ਨਾਲ ਹੀ ਅੱਜ ਤੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਪੈਣਗੀਆਂ ਅਤੇ 21 ਜਨਵਰੀ ਨਾਮਜਦਗੀਆਂ ਭਰੀਆਂ ਜਾਣਗੀਆਂ। ਇਸ ਦੇ ਨਾਲ ਹੀ 14 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ। 5 ਸੂਬਿਆਂ ਵਿੱਚ 7 ਗੇੜ੍ਹ ਵਿੱਚ ਚੋਣਾਂ ਹੋਣਗੀਆਂ।
ਉਤਰ ਪ੍ਰਦੇਸ਼ ਵਿੱਚ 14 ਫਰਵਰੀ ਨੂੰ ਦੂਜੇ ਗੇੜ ਵੋਟਾਂ ਪੈਣਗੀਆਂ। ਵੋਟਾਂ ਦੇ ਲਈ ਪਹਿਲਾਂ ਨਾਲ ਇਕ ਘੰਟੇ ਦਾ ਸਮਾਂ ਵਧਾਇਆ ਗਿਆ ਹੈ। ਪੰਜ ਸੂਬਿਆਂ ਦੀਆਂ 690 ਵਿਧਾਨ ਸਭਾ ਸੀਟਾਂ ਚੋਣਾਂ ਉਤੇ ਚੋਣ ਹੋਵੇਗੀ। ਇਸ ਵਾਰ ਕਿਸੇ ਨੂੰ ਵੀ ਜੇਤੂ ਰੈਲੀ ਕੱਢਣ ਦੀ ਆਗਿਆ ਨਹੀਂ ਹੋਵੇਗੀ।
ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ 15 ਜਨਵਰੀ ਤੱਕ ਕੋਈ ਰੈਲੀ ਅਤੇ ਰੋਡ ਸ਼ੋਅ ਨਹੀਂ ਹੋਵੇਗੀ। ਕਿਸੇ ਵੀ ਤਰ੍ਹਾਂ ਦੀ ਹਾਈਕਿੰਗ ਨਹੀਂ ਹੋਵੇਗੀ। ਪੰਜ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ 18 ਕਰੋੜ ਤੋਂ ਵੱਧ ਵੋਟਰ ਵੋਟ ਪਾਉਣਗੇ। ਕੁੱਲ ਦੋ ਲੱਖ ਪੰਦਰਾਂ ਹਜ਼ਾਰ 368 ਪੋਲਿੰਗ ਬੂਥ ਹੋਣਗੇ। ਚੋਣਾਂ ਕਰੋਨਾ ਨਿਯਮਾਂ ਨਾਲ ਕਰਵਾਈਆਂ ਜਾਣਗੀਆਂ। ਇਸ ਵਾਰ ਉਮੀਦਵਾਰ ਆਨਲਾਈਨ ਵੋਟ ਪਾ ਸਕਣਗੇ।
PUNJAB




INDIA








WORLD










