ਪੰਜਾਬ ਵਿੱਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਡੇਰਿਆਂ ਦੇ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਦਿਨੀਂ ਡੇਰਾ ਸਿਰਸਾ ਵਾਲਿਆਂ ਦੇ ਸਤਸੰਗ ਵਿੱਚ ਕਾਂਗਰਸ ਅਤੇ ਬੀਜੇਪੀ ਲੀਡਰ ਜਿਆਣੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਪਹੁੰਚੇ ਹੋਏ ਸੀ । ਜਿਸ ਤੋਂ ਬਾਅਦ ਪੰਜਾਬ ਵਿੱਚ ਇਨ੍ਹਾਂ ਲੀਡਰਾਂ ਖਿਲਾਫ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ ਹੈ ਉਨ੍ਹਾਂ ਡੇਰਾ ਪ੍ਰੇਮੀਆਂ ਕੋਲ ਵੋਟਾਂ ਮੰਗਣ ਜਾਣਾ ਇਨ੍ਹਾਂ ਲੀਡਰਾਂ ਨੂੰ ਭਾਰੀ ਪੈ ਸਕਦਾ ਹੈ। ਅੱਜ ਕਿਸੇ ਨਿਜੀ ਟੀਵੀ ਚੈਨਲ ਤੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਗੱਲਬਾਤ ਕਰਦਿਆਂ ਆਖਿਆ ਕੇ ਉਹ ਡੇਰਾ ਸਿਰਸਾ ਦੇ ਸਤਸੰਗ ਵਿੱਚ ਇਸ ਕਰਕੇ ਗਿਆ ਸੀ ਕੇ ਮੈ ਰਾਮ ਰਹੀਮ ਤੋਂ ਨਾਮ ਲਿਆ ਹੋਇਆ ਹੈ । ਜਿਆਣੀ ਨੇ ਇਥੋਂ ਤੱਕ ਆਖ ਦਿੱਤਾ ਜੋ ਸਜਾ ਰਾਮ ਰਹੀਮ ਨੂੰ ਦਿੱਤੀ ਗਈ ਹੈ ਉਹ ਗਲਤ ਹੈ ਤੇ ਅਸੀ ਅਦਾਲਤ ਵੀ ਜਾਵਾਂਗੇ ਤੇ ਇਨਸਾਫ ਜਰੂਰ ਮਿਲੇਗਾ । ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ ਜਿਆਣੀ ਨੇ ਇਹ ਵੀ ਆਖਿਆ ਉਹ ਸਤਸੰਗਿ ਵਿੱਚ ਲਗਾਤਾਰ ਜਾਂਦਾ ਰਹਿੰਦਾ ਹਾਂ।
PUNJAB




INDIA








WORLD










