ਪੰਜਾਬ ਵਿੱਚ ਜਿਥੇ ਚੋਣਾਂ ਨੂੰ ਲੈ ਕੇ ਮਹੌਲ ਗਰਮ ਹੈ । ਉਥੇ ਨਾਲ ਹੀ ਸ਼ਰਾਰਤੀ ਅਨਸਰਾਂ ਵੱਲੋਂ ਘਟਨਾਵਾਂ ਨੂੰ ਇਨਜਾਮ ਦਿੱਤਾ ਜਾ ਰਿਹਾ ਹੈ । ਅੱਜ ਬਠਿੰਡਾ ਜਿਲ੍ਹੇ ਵਿੱਚ ਗੈਗਵਾਰ ਦੀ ਘਟਨਾ ਵਾਪਰੀ ਹੈ । ਜਿਸ ਵਿੱਚ 2 ਨੌਜਵਾਨਾਂ ਦੀ ਮੌਤ ਹੋਣ ਦਾ ਪਤਾ ਲੱਗਾ ਹੈ । ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਮ੍ਰਿਤਕ ਗੈਂਗਸਟਰ ਤੇ ਸਮਾਜ ਸੇਵੀ ਰਹੇ ਕੁਲਬੀਰ ਨਰੂਆਣਾ ਦੇ ਸਾਥੀ ਸਨ । ਬਠਿੰਡਾ ਜਿਲ੍ਹੇ ਦੇ ਪਿੰਡ ਲਹਿਰਾਖਾਨਾ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਕੁਲਬੀਰ ਨਰੂਆਣਾ ਦੇ ਸਾਥੀਆਂ ਮਨਪ੍ਰੀਤ ਸਿੰਘ ਵਿੱਕੀ ਅਤੇ ਮਨਪ੍ਰੀਤ ਸਿੰਘ ਛੱਲਾ ਸਿੱਧੂ ਉਪਰ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ , ਜਿਸ ਦੌਰਾਨ ਵਿੱਕੀ ਅਤੇ ਛੱਲੇ ਸਿੱਧੂ ਦੀ ਮੌਕੇ ਤੇ ਮੌਤ ਹੋ ਗਈ। ਇਸ ਸਾਰੀ ਘਟਨਾ ਤੋਂ ਬਾਅਦ ਜਿਲਾ ਬਠਿੰਡਾ ਦੇ ਪੁਲਿਸ ਮੁਖੀ ਨੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਤੇ ਪੁਲਿਸ ਮੁਤਾਬਿਕ ਇਹ ਗੈਂਗਵਾਰ ਹੋਈ ਹੋ ਸਕਦੀ ਹੈ ਜਿਸ ਦੀ ਬਰੀਕੀ ਨਾਲ ਜਾਂਚ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ
PUNJAB




INDIA








WORLD










