ਸ੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਅੱਜ ਹਾਈਕੋਰਟ ਵੱਲੋਂ ਜ਼ਮਾਨਤ ਅਰਜੀ ਰੱਦ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਸਾਬਕਾ ਡੀਜੀਪੀ ਚਟੋਪਾਧਿਆਏ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵੱਡਾ ਹਮਲਾ ਬੋਲਿਆ ਹੈ ।ਸੁਖਬੀਰ ਬਾਦਲ ਨੇ ਡੀਜੀਪੀ ਚਟੋਪਾਧਿਆਏ ‘ਤੇ ਤਿੱਖਾ ਹਮਲਾ ਬੋਲਦੇ ਕਿਹਾ, “ਚਟੋਪਾਧਿਆਏ ਖੁਦ ਵੱਡਾ ਗੈਂਗਸਟਰ ਅਤੇ ਡਰੱਗ ਮਾਫੀਆ ਹੈ।”
ਸੁਖਬੀਰ ਬਾਦਲ ਨੇ ਕਿਹਾ, “ਬਿਕਰਮ ਮਜੀਠੀਆ ‘ਤੇ ਕੇਸ ਵੀ ਚਟੋਪਾਧਿਆਏ ਨੇ ਹੀ ਦਰਜ ਕੀਤਾ।ਚਟੋਪਾਧਿਆਏ ਦੇ ਘਰ ਹੀ ਮਾਫੀਆ ਦੀ ਮੀਟਿੰਗ ਹੋਈ।ਚਟੋਪਾਧਿਆਏ ਨੂੰ ਤਾਂ ਜੇਲ੍ਹ ‘ਚ ਹੁਣਾ ਚਾਹੀਦਾ।ਉਸੇ ਦੀ ਵਜ੍ਹਾ ਨਾਲ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਖ਼ਤਰਾ ਪੈਦਾ ਹੋਇਆ।”
ਚਰਨਜੀਤ ਚੰਨੀ ਨੂੰ ਘੇਰਦੇ ਹੋਏ ਬਾਦਲ ਨੇ ਕਿਹਾ, “ਚੰਨੀ ਦੇ ਉਪਰ ਸਿਰਫ ਮਾਈਨਿੰਗ ਹੀ ਨਹੀਂ, ਡਰੱਗਜ਼ ਦੇ ਮਾਮਲੇ ਵਿੱਚ ਵੂੀ FIR ਦਰਜ ਕੀਤੀ ਜਾਣੀ ਚਾਹੀਦੀ ਹੈ।ਸਾਨੂੰ ਪੁਲਿਸ ਨੇ ਕਿਹਾ ਕਿ ਚੰਨੀ ਦਾ ਹੁਕਮ ਹੈ ਕਿ ਮਾਈਨਿੰਗ ਨੂੰ ਰੋਕਿਆ ਨਾ ਜਾਵੇ।”
ਉਨ੍ਹਾਂ ਕਿਹਾ, “ਕੇਜਰੀਵਾਲ ਜੋ ਮਰਜ਼ੀ ਸਰਵੇ ਕਰਵਾ ਲੈਣ ਪਰ, ਜਿੱਤਣ ਵਾਲਾ ਨਹੀਂ ਹੈ, ਦਿੱਲੀ ਸਰਕਾਰ ਦਾ ਪੈਸਾ ਸਰਵੇ ‘ਤੇ ਲਾਇਆ ਜਾ ਰਿਹਾ ਹੈ।” BJP ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ, ਪੰਜਾਬ ਵਿੱਚ ਬੀਜੇਪੀ ਦਾ ਕੋਈ ਆਧਾਰ ਨਹੀਂ ਹੈ।”
PUNJAB




INDIA








WORLD










