ਪੰਜਾਬ ਦੇ ਸੀਨੀਅਰ ਅਕਾਲੀ ਆਗੂ ਡੱਰਗ ਕੇਸ ਵਿੱਚ ਫਸੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਅੱਜ ਕੋਰਟ ਨੇ ਰਾਹਤ ਦਿੱਤੀ ਹੈ । ਬੀਤੇ ਦਿਨ ਹਾਈਕੋਰਟ ਵਿੱਚ ਮਜੀਠੀਆ ਦੀ ਬੇਲ ਅਰਜੀ ਰੱਦ ਹੋਣ ਤੋਂ ਬਾਅਦ ਮਜੀਠੀਏ ਤੇ ਗ੍ਰਿਫਤਾਰੀ ਦੀ ਤਲਵਾਰ ਲੱਟਕਣ ਲੱਗ ਪਈ ਸੀ ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ । ਜਿਸ ਤੋਂ ਬਾਅਦ ਮਜੀਠੀਆ ਦੇ ਵਕੀਲਾਂ ਵੱਲੋਂ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਲਈ ਜੋ ਅਰਜੀ ਸਪਰੀਮ ਕੋਰਟ ਵਿੱਚ ਲਾਉਣੀ ਹੈ ਉਸ ਲਈ ਸੱਤ ਦਿਨ ਦਾ ਸਮਾਂ ਦਿੱਤਾ ਜਾਵੇ ਪਰ ਹਾਈਕੋਰਟ ਨੇ ਮਜੀਠੀਆ ਨੂੰ ਰਾਹਤ ਦਿੰਦਿਆਂ ਤਿੰਨ ਦਿਨ ਦਾ ਸਮਾਂ ਦਿੱਤਾ ਹੈ ਤੇ ।ਅੱਜ ਹਾਈਕੋਰਟ ਨੇ ਮਜੀਠੀਆ ਵੱਲੋਂ ਪਾਈ ਗਈ ਅਰਜੀ ਤੇ ਸਣਵਾਈ ਕਰਦਿਆਂ ਮਜੀਠੀਆ ਨੂੰ ਤਿੰਨ ਦਿਨ ਤੱਕ ਗ੍ਰਿਫਤਾਰ ਨਾ ਕਰਨ ਦੇ ਹੁਕਮ ਕੀਤੇ ਹਨ ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ 20 ਦਸੰਬਰ ਨੂੰ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਮੋਹਾਲੀ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਖਾਰਜ ਹੋ ਗਈ ਸੀ। ਉਪਰੰਤ ਹਾਈਕੋਰਟ ਵਿੱਚ ਅਗਾਊਂ ਜਮਾਨਤ ਅਰਜ਼ੀ ਲਾਈ ਗਈ ਸੀ, ਜਿਸ ‘ਤੇ 10 ਜਨਵਰੀ ਨੂੰ ਅਦਾਲਤ ਨੇ ਮਾਮਲੇ ‘ਚ 18 ਜਨਵਰੀ ਤੱਕ ਰਾਹਤ ਦਿੱਤੀ ਸੀ ਅਤੇ ਫਿਰ ਇਸ ਨੂੰ ਵਧਾ ਦਿੱਤਾ ਸੀ।
PUNJAB




INDIA








WORLD










