ਪੰਜਾਬ ਵਿੱਚ ਨਸ਼ਾ ਤਸਕਰੀ ਕੇਸ ਦਾ ਸਹਮਣਾ ਕਰ ਰਹੇ ਬਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਤੇ ਇਲਜ਼ਾਮ ਲਾਏ ਹਨ ਕਿ ਉਸਨੂੰ ਵਿਧਾਨ ਸਭਾ ਚੋਣਾਂ ਲੜਨ ਤੋਂ ਰੋਕਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ । ਮਜੀਠੀਆ ਨੇ ਦੱਸਿਆ ਬੀਤੇ ਦਿਨ ਮੈ ਆਪਣੇ ਨੌਮੀਨੇਸ਼ਨ ਕਾਗਜ਼ ਭਰਨੇ ਸੀ ਪਰ ਹਲਾਤ ਹੀ ਅਜਿਹੇ ਬਣਾ ਦਿੱਤੇ ਕੇ ਨਾਮਜ਼ਦਗੀ ਨਾ ਭਰ ਸਕਾਂ
ਇਸ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਮੈਂ ਸਿਰੰਡਰ ਕਰਨ ਦੇ ਕਾਗਜ਼ ਵੀ ਤਿਆਰ ਕਰਵਾ ਲਏ ਹਨ ਤੇ ਗ੍ਰਿਫਤਾਰੀ ਤੋਂ ਨਹੀਂ ਡਰਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਜਦੋਂ 4 ਵਜੇ ਆਰਡਰ ਸੁਣਾਇਆ ਕਿ ਐਪਲੀਕੇਸ਼ਨ ਡਿਸਮਿਸ ਹੋ ਗਈ ਹੈ ਤਾਂ ਮੇਰੇ ਵਕੀਲ ਨੇ ਨੌਮੀਨੇਸ਼ਨ ਲਈ ਹਫਤੇ ਦਾ ਸਮਾਂ ਮੰਗਿਆ ਤੇ ਇੱਕ ਘੰਟਾ ਅਸੀਂ ਉੱਥੇ ਬੈਠੇ ਰਹੇ। ਕਾਂਗਰਸ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪਰ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ।
ਪੁਲਿਸ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੇਰੀ ਪਤਨੀ ਤੇ ਬੇਟਾ ਕੋਵਿਡ ਪੌਜ਼ੇਟਿਵ ਹਨ ਪਰ ਫਿਰ ਵੀ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ। ਜਦੋਂ ਜੱਜ ਨੇ ਕਿਹਾ ਸੀ ਕਿ I will consider it ਫਿਰ ਰੇਡ ਕਿਉਂ ਕੀਤੀ ਗਈ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਰੇਡ ਕਿਉਂ ਕੀਤੀ ਗਈ।
PUNJAB




INDIA








WORLD










