ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਨੂੰ ਲੈ ਕੇ ਰਾਹੁਲ ਗਾਂਧੀ ਕੱਲ ਪੰਜਾਬ ਪਹੁੰਚ ਰਹੇ ਹਨ । ਮਿਲੀ ਜਾਣਕਾਰੀ ਮੁਤਾਬਿਕ ਕੱਲ ਰਾਹੁਲ ਗਾਂਧੀ ਸਵੇਰੇ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਣਗੇ ਤੇ ਸਿੱਧੇ ਪੰਜਾਬ ਵਿਧਾਨ ਸਭਾ ਲੜ ਰਹੇ ਸਾਰੇ ਉਮੀਦਵਾਰਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਜਾ ਕੇ ਪਹਿਲਾਂ ਅਰਦਾਸ ਕਰਨਗੇ ਤੇ ਉਸ ਤੋਂ ਬਾਅਦ ਲੰਗਰ ਛੱਕਣਗੇ । ਇਸ ਤੋਂ ਬਾਅਦ ਰਾਹੁਲ ਗਾਂਧੀ ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕ ਮੰਦਰ ਵੀ ਜਾਣਗੇ। ਅਗਲੇ ਪ੍ਰੋਗਰਾਮ ਮੁਤਾਬਿਕ ਜਲੰਧਰ ਦੇ ਮਿੱਠਾਪੁਰ ਤੋਂ ਪੰਜਾਬ ਫਤਿਹ ਪਾਰਟੀ ਦੀ ਡਿਜੀਟਲ ਰੈਲੀ ਕਰਨਗੇ ।ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਤੇ 117 ਉਮੀਦਵਾਰ ਵੀ ਉਨ੍ਹਾਂ ਦੇ ਨਾਲ ਹੋਣਗੇ ।
ਇਹ ਦੇਖਣਾ ਦਿਲਚਸਪ ਹੋਵੇਗਾ। ਪੰਜਾਬ ਦੇ ਕਾਂਗਰਸੀ ਵਰਕਰਾਂ ਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਆਪਣੇ ਪਹਿਲੀ ਹੀ ਚੋਣ ਫੇਰੀ ਵਿੱਚ ਹੈਰਾਨ ਕਰਨ ਵਾਲਾ ਫੈਸਲਾ ਸੁਣਾ ਸਕਦੇ ਹਨ। ਭਾਵ, ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਅਜਿਹਾ ਨਾਂ, ਜਿਸ ਬਾਰੇ ਅਜੇ ਤੱਕ ਬਹੁਤਾ ਅੰਦਾਜ਼ਾ ਨਹੀਂ ਲਗਾਇਆ ਗਿਆ ਹੋਵੇ।
ਹਾਲਾਂਕਿ, ਮਾਹਰ ਅਜਿਹਾ ਨਹੀਂ ਸੋਚਦੇ, ਉਨ੍ਹਾਂ ਮੁਤਾਬਕ ਪਾਰਟੀ ਦਾ ਫਿਲਹਾਲ ਸਟੈਂਡ ਇਹ ਹੈ ਕਿ ਜੱਟ ਭਾਈਚਾਰੇ ਦੇ ਨਵਜੋਤ ਸਿੰਘ ਸਿੱਧੂ, ਦਲਿਤ-ਸਿੱਖ ਚਰਨਜੀਤ ਸਿੰਘ ਚੰਨੀ ਅਤੇ ਹਿੰਦੂ ਨੇਤਾ ਸੁਨੀਲ ਜਾਖੜ ਨੂੰ ਬਰਾਬਰੀ ਨਾਲ ਰੱਖਿਆ ਜਾਵੇ। ਇਸੇ ਲਈ ਪਾਰਟੀ ਵਾਰ-ਵਾਰ ਸਮੂਹਿਕ ਅਗਵਾਈ ਦੀ ਗੱਲ ਕਰ ਰਹੀ ਹੈ। ਰਾਹੁਲ ਗਾਂਧੀ ਇਸ ਸਟੈਂਡ ਨੂੰ ਮਜ਼ਬੂਤ ਕਰ ਸਕਦੇ ਹਨ।
PUNJAB




INDIA








WORLD










