ਬਾਘਾਪੁਰਾਣਾ 29 ਜਨਵਰੀ (ਪ.ਪ.) : ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸਾ ਨਿਰਦੇਸ਼ਾਂ ਹੇਠ ਜਿਲੇ ਵਿੱਚ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸ ਆਈ ਪਾਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਟੀਮ ਦੇ ASI ਗੁਰਬਖਸ਼ ਸਿੰਘ ਸਮੇਤ ਪੁਲਿਸ ਪਾਰਟੀ ਦੇ ਬੱਸ ਸਟੈਂਡ ਸਿੰਘਾਵਾਲਾ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕਰਮਵੀਰ ਸਿੰਘ ਉਰਫ ਕਾਲਾ ਪੁੱਤਰ ਸਵਰਨ ਸਿੰਘ ਅਤੇ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਕਾਰਜ ਸਿੰਘ ਵਾਸੀਆਨ ਨਿਹਾਲਾ ਲਵੇਰਾ ਜਿਲਾ ਫਿਰੋਜਪੁਰ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ।ਜੋ ਅੱਜ ਵੀ ਆਪਣੇ ਮੋਟਰ ਸਾਈਕਲ ਨੰਬਰ PB – 05 – AA – 7326 ਸਪਲੈਂਡਰ ਪਲੱਸ ਸਵਾਰ ਹੋਕੇ ਹੈਰੋਇਨ ਵੇਚਣ ਲਈ ਪਿੰਡਾ ਵਿੱਚ ਦੀ ਹੁੰਦੇ ਹੋਏ ਪਿੰਡ ਬੁੱਕਣਵਾਲਾ ਸਾਈਡ ਤੋਂ ਪਿੰਡ ਸਿੰਘਾਵਾਲਾ ਸਾਈਡ ਨੂੰ ਆ ਰਹੇ ਹਨ।ਜੇਕਰ ਰਸਤੇ ਵਿੱਚ ਢੁੱਕਵੀਂ ਜਗ੍ਹਾ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦੇ ਹੈ। ਜਿਸਤੇ ਨਾਕਾਬੰਦੀ ਕਰਕੇ ਦੋਸ਼ੀਆਂ ਨੂੰ ਕਾਬੂ ਕਰਕੇ ਇਸ ਪਾਸੋਂ 125 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਨੰਬਰ 19 ਮਿਤੀ 28/01/2022 ਅ / ਧ 21-61-85 NDPS ACT ACT ਥਾਣਾ ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ ਹੈ । ਸ.ਥ. ਤਰਸੇਮ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਬ੍ਰਾਮਦਗੀ ਅਤੇ ਪੁੱਛ ਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ।
PUNJAB




INDIA








WORLD










