ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਵਿੱਚ ਘਮਸਾਣ ਮੱਚਿਆ ਪਿਆ ਹੈ । ਜੇ ਕੋਈ ਪਾਰਟੀ ਕਿਸੇ ਨੂੰ ਟਿਕਟ ਨਹੀਂ ਦਿੰਦੀ ਤਾਂ ਉਹ ਬੰਦਾ ਨਾਲ ਦੀ ਨਾਲ ਆਪਣੀ ਪਾਰਟੀ ਛੱਡ ਦੂਜੀ ਪਾਰਟੀ ਵਿੱਚ ਛਾਲ ਮਾਰ ਜਾਂਦਾ ਹੈ। ਅੱਜ ਸ੍ਰੋਮਣੀ ਅਕਾਲੀ ਦਲ ਨੇ ਬੀਜੇਪੀ ਨੂੰ ਝਟਕਾ ਦਿੰਦਿਆਂ ਉਨ੍ਹਾਂ ਦੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ ।
ਉਧਰ, ਭਾਜਪਾ ਨੇ ਕਿਹਾ ਹੈ ਕਿ ਪਾਰਟੀ ਇੱਕ ਵਾਰ ਟਿਕਟ ਦਾ ਐਲਾਨ ਜਾਂ ਵਿਚਾਰ ਕਰ ਲਵੇ, ਇਸ ‘ਤੇ ਮੁੜ ਵਿਚਾਰ ਕਰਨਾ ਸੰਭਵ ਨਹੀਂ। ਮਿੱਤਲ ਸਾਹਿਬ ਦੇ ਜਾਣ ਨਾਲ ਨੁਕਸਾਨ ਹੋਵੇਗਾ ਪਰ ਪਾਰਟੀ ਸਰਵਉੱਚ ਹੈ, ਅਸੀਂ ਮਿੱਤਲ ਸਾਹਿਬ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਬਾਕੀ ਹੁਣ ਅੱਗੇ ਦਾ ਫੈਸਲਾ ਉਨ੍ਹਾਂ ਉਤੇ ਹੈ। ਉਨ੍ਹਾਂ ਨੂੰ ਪਾਰਟੀ ਦਾ ਫੈਸਲਾ ਮੰਨਣਾ ਚਾਹੀਦਾ ਸੀ।
PUNJAB




INDIA








WORLD










