ਪੰਜਾਬ ਵਿੱਚ ਇਸ ਟਾਈਮ ਦੋ ਲੀਡਰ ਹੀ ਖਬਰਾਂ ਦੀਆਂ ਸੁਰਖੀਆਂ ਬਣ ਰਹੇ ਹਨ। ਪਿਛਲੇ ਦਿਨਾਂ ਤੋਂ ਬਿਕਰਮਜੀਤ ਸਿੰਘ ਮਜੀਠੀਆ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਤਿੱਖੀ ਬਿਆਨ ਬਾਜੀ ਦੇਖਣ ਸੁਣਨ ਨੂੰ ਮਿਲ ਰਹੀ ਹੈ ਤੇ ਇੱਕ ਦੂਜੇ ਨੂੰ ਚੈਲੰਜ ਕੀਤੇ ਜਾ ਰਹੇ ਹਨ । ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹਲਕੇ ਅਮ੍ਰਿਤਸਰ ਪੂਰਬੀ ਤੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ ਸੀ । ਮਜੀਠੀਆ ਨੇ ਉਸ ਸੀਟ ਤੋਂ ਆਪਣੇ ਨਾਮਜ਼ਦਗੀ ਵੀ ਦਾਖਲ ਕਰ ਦਿੱਤੀ ਸੀ । ਉਸ ਤੋਂ ਬਾਅਦ ਨਵਜੋਤ ਸਿੱਧੂ ਨੇ ਮਜੀਠੀਆ ਨੂੰ ਇੱਕ ਸੀਟ ਤੋਂ ਲੜਨ ਦੀ ਚਣੌਤੀ ਦਿੱਤੀ ਸੀ ਤੇ ਮਜੀਠੀਆ ਨੇ ਚਣੌਤੀ ਨੂੰ ਸਵੀਕਾਰ ਕਰਦਿਆਂ ਅੱਜ ਸਿਰਫ ਅਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਮਜੀਠਾ ਹਲਕੇ ਤੋਂ ਮਜੀਠੀਆ ਨੇ ਆਪਣੀ ਪਤਨੀ ਗਨੀਵ ਕੌਰ ਨੂੰ ਚੋਣ ਮਦਾਨ ਵਿੱਚ ਉਤਾਰ ਦਿੱਤਾ ਹੈ।
ਇਸ ਮੌਕੇ ਮਜੀਠੀਆ ਨੇ ਕਿਹਾ ਕਿ ਹੁਣ ਲੜਾਈ ਸੱਚਾਈ ਦੀ ਹੈ ਤੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਦੀ ਭਲਾਈ ਦੀ ਹੈ। ਨਵਜੋਤ ਸਿੰਘ ਸਿੱਧੂ ਤੇ ਉੁਨ੍ਹਾਂ ਪਤਨੀ ਨਵਜੋਤ ਕੌਰ ਸਿੱਧੂ ਨੇ ਸਿਆਸਤ ਦੇ 18 ਸਾਲਾਂ ਵਿਚ ਹਲਕੇ ਦਾ ਕੁਝ ਨਹੀਂ ਕੀਤਾ। ਉਨ੍ਹਾਂ ਨੇ ਸਿਰਫ ਲੋਕਾਂ ਨੂੰ ਧੋਖਾ ਹੀ ਦਿੱਤਾ। ਮਜੀਠੀਆ ਨੇ ਕਿਹਾ ਕਿ ਫੈਸਲਾ ਹੁਣ ਜਨਤਾ ਹੀ ਕਰੇਗੀ ਤੇ ਉਸ ਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਾਂਗਾ।
ਮਜੀਠੀਆ ਨੇ ਕਿਹਾ ਕਿ ਮੈਨੂੰ ਉਸ ਝੂਠੇ ਕੇਸ ਵਿਚ ਫਸਾਇਆ ਗਿਆ ਸੀ, ਜਿਸ ਵਿਚ ਜ਼ਮਾਨਤ ਵੀ ਨਹੀਂ ਹੋ ਸਕਦੀ ਸੀ। ਇਹ ਵਿਰੋਧੀਆਂ ਦੀ ਮੇਰੇ ਖਿਲਾਫ ਸਾਜ਼ਿਸ਼ ਸੀ ਤਾਂ ਜੋ ਮੈਂ ਚੋਣ ਨਾਲ ਲੜ ਸਕਾਂ ਪਰ ਵਾਹਿਗੁਰੂ ਦੀ ਕ੍ਰਿਪਾ ਸਦਕਾ ਮੈਨੂੰ ਜ਼ਮਾਨਤ ਮਿਲ ਗਈ ਤੇ ਮੈਂ ਚੋਣ ਮੈਦਾਨ ਵਿਚ ਸਿੱਧੂ ਖਿਲਾਫ ਉਤਰਿਆ ਹਾਂ। ਚੋਣ ਜਿੱਤਣ ਨਹੀਂ ਦਿਲ ਜਿੱਤਣ ਆਇਆ ਹਾਂ। ਲੋਕਾਂ ਦੇ ਪਿਆਰ ਕਰਕੇ ਸੇਵਾ ਕਰਦਾ ਹਾਂ। ਸਿੱਧੂ ਦੇ ਹੰਕਾਰ ਨੂੰ ਤੋੜਨਾ ਹੈ।
PUNJAB




INDIA








WORLD










