ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸਾਰੀਆਂ ਪਾਰਟੀਆਂ ਹਰ ਤਰ੍ਹਾਂ ਦੇ ਹੱਥ ਕੰਢੇ ਵਰਤ ਰਹੀਆਂ ਹਨ। ਬੀਤੇ ਦਿਨੀਂ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਦੁਬਾਰਾ ਆਪਣੀ ਸੱਤਾ ਕਾਇਮ ਕਰਨ ਲਈ ਸਿੱਖਾਂ ਦੀ ਕੱਟੜ ਵਿਰੋਧੀ ਮੰਨੀ ਜਾਂਦੀ ਸ਼ਿਵ ਸੈਨਾ ਤੇ ਹਿੰਦੂ ਪਰਿਸ਼ਦ ਨਾਲ ਸਮਝੌਤਾ ਕਰ ਲਿਆ ਹੈ । ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਰੋਸ ਫੈਲ ਗਿਆ ਹੈ ।
ਸਿੱਖ ਆਗੂਆਂ ਨੇ ਆਖਿਆ ਕਿ ਸ਼ਿਵ ਸੈਨਾ ਤੇ ਹਿੰਦੂ ਪਰਿਸ਼ਦ ਨਾਲ ਸਮਝੌਤਾ ਕਰਕੇ ਅਕਾਲੀ ਦਲ ਨੇ ਇਕ ਵਾਰ ਮੁੜ ਪੰਥ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਬਾਦਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤਣ ਦਾ ਹੱਕ ਨਹੀਂ ਹੈ ਤੇ ਪੰਥ ਨੂੰ ਇਨ੍ਹਾਂ ਕੋਲੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਾਪਸ ਲੈਣਾ ਚਾਹੀਦਾ ਹੈ।
ਸਿੱਖ ਆਗੂਆਂ ਨੇ ਚੋਣਾਂ ਦੌਰਾਨ ਸਿੱਖਾਂ ਨੂੰ ਬਾਦਲਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਉਧਰ, ਹਲਕਾ ਅਮਰਗੜ੍ਹ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਸ਼ਿਵ ਸੈਨਾ ਹਿੰਦੂਸਤਾਨ ਤੇ ਹਿੰਦੂ ਪਰਿਸ਼ਦ ਨਾਲ ਸਾਂਝ ਪਾ ਕੇ ਇੱਕ ਵਾਰ ਫਿਰ ਪੰਥ ਦੇ ਦੋਖੀ ਹੋਣ ਦਾ ਸਬੂਤ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਬਾਦਲ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤਣ ਦੇ ਹੱਕਦਾਰ ਨਹੀਂ ਰਹੇ। ਉਨ੍ਹਾਂ ਕਿਹਾ ਕਿ ਜਿਹੜੇ ਸ਼ਿਵ ਸੈਨਿਕ ਆਏ ਦਿਨ ਸਿੱਖ ਕੌਮ ਦੇ ਸ਼ਹੀਦਾਂ ਨੂੰ ਅਤਿਵਾਦੀ ਦੱਸਦੇ ਹਨ, ਉਨ੍ਹਾਂ ਨਾਲ ਸਾਂਝ ਪਾ ਕੇ ਬਾਦਲ ਕੀ ਸਾਬਤ ਕਰਨਾ ਚਾਹੁੰਦੇ ਹਨ? ਉਨ੍ਹਾਂ ਕਿਹਾ ਕਿ ਭਾਜਪਾ, ਆਰਐੱਸਐੱਸ ਅਤੇ ਕਾਂਗਰਸ ਵਿੱਚ ਕੋਈ ਫ਼ਰਕ ਨਹੀਂ, ਇਹ ਫਿਰਕੂ ਤੇ ਹਿੰਦੂਤਵ ਸੋਚ ਦੇ ਧਾਰਨੀ ਹਨ।
PUNJAB




INDIA








WORLD










