ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੇ ਆਗੂ ਆਪਣੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ । ਇਹ ਘਟਨਾ ਪਠਾਨਕੋਟ ਦੇ ਦੌਲਤਪੁਰ ਵਿੱਚ ਵਾਪਰੀ ਹੈ । ਮਿਲੀ ਜਾਣਕਾਰੀ ਮੁਤਾਬਿਕ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਆਪਣੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਿਤ ਕਰ ਰਹੇ ਸੀ । ਉਸ ਮੌਕੇ ਕੁੱਝ ਸ਼ਰਾਰਤੀ ਅਨਸ਼ਰਾਂ ਨੇ ਰਾਡਾਂ ਨਾਲ ਹਮਲਾ ਕਰ ਦਿੱਤਾ ਤੇ ਕਾਫੀ ਭਾਜਪਾ ਵਰਕਰਾਂ ਦੇ ਸੱਟਾਂ ਲੱਗੀਆਂ ਹਨ । ਉਸ ਮੌਕੇ ਹਫੜਾ ਦਾਫੜੀ ਮੱਚ ਗਈ ਤੇ ਹਮਲੇ ਦੌਰਾਨ 4 ਲੋਕ ਜ਼ਖਮੀ ਹੋ ਗਏ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਤੇ ਸਵਾਲ ਚੁੱਕੇ ਹਨ।
ਕੀ ਹੈ ਮਾਮਲਾ
ਦਰਅਸਲ ਬੁੱਧਵਾਰ ਸ਼ਾਮ ਨੂੰ ਸ਼ਹਿਰ ਦੇ ਵਾਰਡ ਨੰਬਰ 19 ਦੌਲਤਪੁਰ ਸ੍ਰੀ ਰਾਮ ਸ਼ਰਨਮ ਮੰਦਿਰ ਦੇ ਸਾਹਮਣੇ ਸਾਬਕਾ ਕੌਂਸਲਰ ਵਿਜੇ ਚੁੰਨੀ ਵੱਲੋਂ ਭਾਜਪਾ ਦੀ ਚੋਣ ਮੀਟਿੰਗ ਦੌਰਾਨ 35 ਤੋਂ 40 ਸ਼ਰਾਰਤੀ ਅਨਸਰਾਂ ਨੇ ਮੀਟਿੰਗ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਜਪਾ ਸਮਰਥਕ ਤੇ ਵਰਕਰ ਉਥੇ ਆ ਗਏ। ਭਾਜਪਾ ਦੀ ਚੋਣ ਮੀਟਿੰਗ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਹੰਗਾਮਾ ਕਰ ਦਿੱਤਾ। ਮੀਟਿੰਗ ਦੌਰਾਨ ਹੰਗਾਮੇ ਦੌਰਾਨ ਦੋ ਗੁੱਟਾਂ ਵਿਚਾਲੇ ਹਿੰਸਕ ਝੜਪਾਂ ਹੋ ਗਈਆਂ। ਹਮਲਾਵਰਾਂ ਨੇ ਰਾਡਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਹਮਲੇ ‘ਚ ਚਾਰ ਬੀਜੇਪੀ ਵਰਕਰ ਜ਼ਖਮੀ ਹੋ ਗਏ।
ਭਾਜਪਾ ਦੇ ਉਮੀਦਵਾਰ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੌਕੇ ‘ਤੇ ਪਹੁੰਚ ਕੇ ਰੈਲੀ ‘ਚ ਪਹੁੰਚੇ ਭਾਜਪਾ ਦੇ ਸਮਰਥਕਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਪਠਾਨਕੋਟ ਦੇ ਹਾਲਾਤ ਖਰਾਬ ਨਹੀਂ ਹੋਣ ਦਿੱਤੇ ਜਾਣਗੇ ਅਤੇ ਅਜਿਹੀ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਵੇਗੀ।
ਉਨ੍ਹਾਂ ਪੁਲੀਸ ਪ੍ਰਸ਼ਾਸਨ ’ਤੇ ਸਵਾਲ ਕਰਦਿਆਂ ਕਿਹਾ ਕਿ ਰੈਲੀਆਂ ਵਿੱਚ ਸੁਰੱਖਿਆ ਨਾ ਹੋਣ ਕਾਰਨ ਇਹ ਗੁੰਡਾਗਰਦੀ ਦਾ ਨਾਚ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਸੇ ਸਿਆਸੀ ਪਾਰਟੀ ਦਾ ਨਾਂ ਨਾ ਲੈਂਦਿਆਂ ਕਿਹਾ ਕਿ ਇਹ ਕਿਸੇ ਵੀ ਸਿਆਸੀ ਪਾਰਟੀ ਦੀ ਸਾਜ਼ਿਸ਼ ਹੋ ਸਕਦੀ ਹੈ।
PUNJAB




INDIA








WORLD










